ਜੰਮੂ-ਕਸ਼ਮੀਰ : ਸੋਪੋਰ 'ਚ ਸੁਰੱਖਿਆ ਫੋਰਸਾਂ ਨੇ ਲਸ਼ਕਰ ਦਾ ਅੱਤਵਾਦੀ ਕੀਤਾ ਢੇਰ

09/11/2019 10:33:46 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸੋਪੋਰ 'ਚ ਸੁਰੱਖਿਆ ਫੋਰਸਾਂ ਨੇ ਇਕ ਅੱਤਵਾਦੀ ਨੂੰ ਮਾਰ ਸੁੱਟਿਆ ਹੈ। ਸੁਰੱਖਿਆ ਫੋਰਸਾਂ ਨੂੰ ਅੱਜ ਯਾਨੀ ਬੁੱਧਵਾਰ ਸਵੇਰੇ ਅੱਤਵਾਦੀ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਮੁਹਿੰਮ ਚਲਾਈ। ਇਸ ਦੌਰਾਨ ਲਸ਼ਕਰ-ਏ-ਤੋਇਬਾ ਦੇ ਮੋਸਟ ਵਾਂਟੇਡ ਅੱਤਵਾਦੀ ਆਸਿਫ਼ ਨੂੰ ਢੇਰ ਕਰ ਦਿੱਤਾ ਗਿਆ। ਹਾਲ 'ਚ ਆਸਿਫ਼ ਨੇ ਸੋਪੋਰ 'ਚ ਗੋਲੀਬਾਰੀ ਕੀਤੀ ਸੀ, ਜਿਸ 'ਚ ਫਲ ਵਪਾਰੀ ਦੇ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸਨ। ਇਸ ਗੋਲੀਬਾਰੀ 'ਚ 2 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਪੁਲਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅੱਤਵਾਦ ਦੀ ਇਕ ਘਟਨਾ 'ਚ ਅੱਤਵਾਦੀਆਂ ਨੇ ਸੋਪੋਰ ਦੇ ਡੰਗਰਪੋਰਾ 'ਚ ਇਕ ਬੱਚੀ (ਉਸਮਾ ਜਾਨ) ਸਮੇਤ ਚਾਰ ਲੋਕਾਂ 'ਤੇ ਗੋਲੀਆਂ ਚੱਲਾ ਦਿੱਤੀਆਂ, ਜਿਸ ਨਾਲ ਉਹ ਸਾਰੇ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਹੈ।

ਇਕ ਨਿਊਜ਼ ਏਜੰਸੀ ਅਨੁਸਾਰ, ਇਸ ਸਾਲ ਦੇ ਪਹਿਲੇ 8 ਮਹੀਨਿਆਂ 'ਚ ਭਾਰਤੀ ਫੌਜ ਨੇ 139 ਅੱਤਵਾਦੀ ਮਾਰੇ ਹਨ। ਇਸ ਗਿਣਤੀ 'ਚ ਕੰਟਰੋਲ ਰੇਖਾ ਦੇ ਨਾਲ-ਨਾਲ ਸੂਬੇ ਦੇ ਅੰਦਰੂਨੀ ਇਲਾਕਿਆਂ 'ਚ ਫੌਜ ਨਾਲ ਮੁਕਾਬਲੇ 'ਚ ਮਾਰੇ ਗਏ ਅਤੱਵਾਦੀਆਂ ਦੀ ਗਿਣਤੀ ਵੀ ਸ਼ਾਮਲ ਹੈ। ਇਹ ਅੰਕੜੇ ਇਕ ਜਨਵਰੀ ਤੋਂ 29 ਅਗਸਤ ਤੱਕ ਫੌਜ ਵਲੋਂ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਹਨ। ਇਸ ਮਿਆਦ ਦੌਰਾਨ ਘਾਟੀ 'ਚ ਅੱਤਵਾਦੀ ਸੰਬੰਧੀ ਮੁਹਿੰਮਾਂ 'ਚ ਵੱਖ-ਵੱਖ ਰੈਂਕਾਂ ਨਾਲ ਜੁੜੇ 26 ਜਵਾਨ ਸ਼ਹੀਦ ਹੋਏ। ਸਾਲ ਦੇ ਪਹਿਲੇ 8 ਮਹੀਨਿਆਂ ਦੌਰਾਨ ਸਭ ਤੋਂ ਵਧ 8 ਜਵਾਨ ਫਰਵਰੀ 'ਚ ਸ਼ਹੀਦ ਹੋਏ।


DIsha

Content Editor

Related News