ਧਾਰਾ-144 ਹਟਣ ਮਗਰੋਂ ਜੰਮੂ ''ਚ ਪਰਤੀ ਰੌਣਕ, ਸਕੂਲ-ਕਾਲਜ ਖੁੱਲ੍ਹੇ

Saturday, Aug 10, 2019 - 10:46 AM (IST)

ਧਾਰਾ-144 ਹਟਣ ਮਗਰੋਂ ਜੰਮੂ ''ਚ ਪਰਤੀ ਰੌਣਕ, ਸਕੂਲ-ਕਾਲਜ ਖੁੱਲ੍ਹੇ

ਜੰਮੂ— ਜੰਮੂ ਦੀਆਂ ਸੜਕਾਂ 'ਤੇ 5 ਦਿਨ ਬਾਅਦ ਰੌਣਕ ਦੇਖਣ ਨੂੰ ਮਿਲੀ ਹੈ। ਪ੍ਰਸ਼ਾਸਨ ਨੇ ਹਾਲਤ ਸੁਧਰਦੇ ਦੇਖ ਇੱਥੇ ਧਾਰਾ-144 ਨੂੰ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਜੰਮੂ ਦੀਆਂ ਸੜਕਾਂ 'ਤੇ ਆਮ ਦਿਨਾਂ ਵਾਂਗ ਹੱਲਚਲ ਦੇਖੀ ਗਈ। ਬੱਚੇ ਬੱਸਾਂ ਵਿਚ ਸਕੂਲ ਜਾਂਦੇ ਨਜ਼ਰ ਆਏ। ਸੜਕਾਂ 'ਤੇ ਟ੍ਰੈਫਿਕ ਆਮ ਸੀ। ਦਰਅਸਲ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਸਬੰਧੀ ਸਰਕਾਰ ਦੇ ਫੈਸਲੇ ਤੋਂ ਪਹਿਲਾਂ ਧਾਰਾ-144 ਲਾ ਦਿੱਤੀ ਗਈ ਸੀ। ਇਸ ਧਾਰਾ ਦੇ ਲਾਗੂ ਹੋਣ 'ਤੇ ਕਿਸੇ ਵੀ ਥਾਂ 4 ਤੋਂ ਵੱਧ ਲੋਕ ਇਕੱਠਾ ਨਹੀਂ ਹੋ ਸਕਦੇ ਸਨ। ਸਾਵਧਾਨੀ ਦੇ ਤੌਰ 'ਤੇ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਸੀ। 

PunjabKesari

ਰਿਪੋਰਟ ਮੁਤਾਬਕ ਜੰਮੂ ਦੇ 10 ਜ਼ਿਲਿਆਂ 'ਚ ਹਾਲਾਤ ਆਮ ਹਨ। ਹਾਲਾਂਕਿ ਜੰਮੂ ਖੇਤਰ ਵਿਚ ਇੰਟਰਨੈੱਟ ਸੇਵਾਵਾਂ 'ਤੇ ਰੋਕ ਅਜੇ ਵੀ ਜਾਰੀ ਰਹੇਗੀ। ਜੰਮੂ 'ਚ ਅੱਜ ਦੁਕਾਨਾਂ, ਬਾਜ਼ਾਰ ਅਤੇ ਸਕੂਲ-ਕਾਲਜ ਖੁੱਲ੍ਹੇ ਹੋਏ ਹਨ। ਜੰਮੂ 'ਚ ਬਕਰੀਦ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਤਾਂ ਕਿ ਜੰਮੂ-ਕਸ਼ਮੀਰ ਦੇ ਲੋਕ ਸੋਮਵਾਰ ਨੂੰ ਸ਼ਾਂਤੀਪੂਰਨ ਮਾਹੌਲ ਵਿਚ ਬਕਰੀਦ ਦਾ ਤਿਉਹਾਰ ਮਨਾ ਸਕਣ। ਇਸ ਲਈ ਪ੍ਰਸ਼ਾਸਨ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਨੇ ਪੁਖਤ ਇੰਤਜ਼ਾਮ ਕੀਤੇ ਹਨ। ਓਧਰ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਸ਼੍ਰੀਨਗਰ ਦੇ ਲੋਕ ਬਕਰੀਦ ਮਨਾ ਸਕਣ ਇਸ ਲਈ ਪ੍ਰਸ਼ਾਸਨ ਨੇ ਪੂਰੀ ਤਿਆਰੀ ਕੀਤੀ ਹੈ।


author

Tanu

Content Editor

Related News