ਹੁਣ ਦੇਸ਼ ਭਰ ''ਚ ਪੈਂਸਿਲ ਸਲੇਟ ਲਈ ਮਸ਼ਹੂਰ ਹੋਵੇਗਾ ਕਸ਼ਮੀਰ
Thursday, Oct 15, 2020 - 05:34 PM (IST)
ਸ਼੍ਰੀਨਗਰ- ਪੁਲਵਾਮਾ, ਜੋ ਕਸ਼ਮੀਰ 'ਚ ਅੱਤਵਾਦ ਦਾ ਕੇਂਦਰ ਬਣਿਆ ਹੋਇਆ ਹੈ, ਜਲਦ ਹੀ ਭਾਰਤ ਦੇ ਪੈਂਸਿਲ ਅਤੇ ਸਲੇਟ ਜ਼ਿਲ੍ਹੇ ਦੇ ਰੂਪ 'ਚ ਜਾਣਿਆ ਜਾਵੇਗਾ। ਖੇਤਰ 'ਚ ਨਰਮ ਸਲੇਟ ਲਈ ਪੈਂਸਿਲ ਬਣ ਰਹੀ ਹੈ ਅਤੇ ਹੁਣ ਜ਼ਿਲ੍ਹੇ 'ਚ ਸਥਾਪਤ 17 ਇਕਾਈਆਂ ਤੋਂ 90 ਫੀਸਦੀ ਕੱਚੇ ਮਾਲ ਦੀ ਸਪਲਾਈ ਕੀਤੀ ਜਾਵੇਗੀ। ਦੇਸ਼ ਦੀਆਂ ਸਾਰੀਆਂ ਮੁੱਖ ਕੰਪਨੀਆਂ ਪੁਲਵਾਮਾ ਤੋਂ ਸਲੇਟ ਦੀ ਖਰੀਦ ਕਰਦੀਆਂ ਹਨ। । 2010 'ਚ ਇਹ ਬਿਜ਼ਨੈਸ ਸ਼ੁਰੂ ਕਰਨ ਵਾਲੇ ਮੰਜ਼ੂਰ ਅਹਿਮਦ ਇਲਾਹੀ ਨੇ ਕਿਹਾ,''ਪਹਿਲਾਂ ਬਲਾਕ ਬਣਾਏ ਅਤੇ ਬਾਅਦ 'ਚ ਸਲੇਟ ਬਣਾਉਣ ਦੀਆਂ ਮਸ਼ੀਨਾਂ ਮਿਲੀਆਂ। ਪੌਪਲਰ ਦੀ ਲੱਕੜ ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ ਅਤੇ ਇਹ ਕਸ਼ਮੀਰ 'ਚ ਉਗਾਇਆ ਜਾਂਦਾ ਹੈ।'' ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ 150 ਮਜ਼ਦੂਰ ਕੰਮ ਕਰਦੇ ਹਨ ਅਤੇ ਇਸ 'ਚ ਜਨਾਨੀਆਂ ਅਤੇ ਪੁਰਸ਼ ਦੋਵੇਂ ਹਨ।
ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਜਹੂਰ ਮਾਰਗੇ ਦਾ ਕਹਿਣਾ ਹੈ, ਪੁਲਵਾਮਾ 'ਚ 17 ਪੈਂਸਿਲ ਸਲੇਟ ਕਾਰਖਾਨੇ ਹਨ ਜਿਨ੍ਹਾਂ 'ਚੋਂ 11 ਇਨ੍ਹਾਂ 'ਚੋਂ ਸੰਗਠਿਤ ਖੇਤਰ 'ਚ ਅਤੇ 6 ਅਸੰਗਠਿਤ ਖੇਤਰ 'ਚ। ਜੇਕਰ ਮੈਂ ਪੂਰੇ ਦੇਸ਼ ਦਾ ਵੇਰਵਾ ਦਿੰਦਾ ਹਾਂ ਤਾਂ 90 ਫੀਸਦੀ ਸਲੇਟ ਕਸ਼ਮੀਰ ਘਾਟੀ ਤੋਂ ਭੇਜੀ ਜਾਂਦੀ ਹੈ ਅਤੇ ਇਨ੍ਹਾਂ 'ਚੋਂ 80 ਫੀਸਦੀ ਕੱਚਾ ਮਾਲ ਜ਼ਿਲ੍ਹਾ ਪੁਲਵਾਮਾ ਤੋਂ ਸਪਲਾਈ ਕੀਤਾ ਜਾਂਦਾ ਹੈ। ਇੱਥੇ ਤੱਕ ਕੇ ਨਟਰਾਜ ਆਦਿ ਵਰਗੀਆਂ ਪ੍ਰਮੁੱਖ ਪੈਂਸਿਲਾਂ ਕਾਰਖਾਨਿਆਂ 'ਚ ਭੇਜੀਆਂ ਜਾਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮਜ਼ਦੂਰ ਸਥਾਨਕ ਵੀ ਹਨ ਅਤੇ ਬਾਹਰੀ ਵੀ। ਇਕ ਕਰਮੀ ਮਨੋਜ ਕੁਮਾਰ ਨੇ ਕਿਹਾ ਕਿ ਮੈਂ ਗਰੈਜੂਏਸ਼ਨ ਕਰਨ ਤੋਂ ਬਾਅਦ, ਕਈ ਥਾਂਵਾਂ 'ਤੇ ਨੌਕਰੀ ਲਈ ਫਾਰਮ ਜਮ੍ਹਾ ਕੀਤੇ ਪਰ ਕੁਝ ਨਹੀਂ ਹੋਇਆ। ਉਸ ਤੋਂ ਬਾਅਦ ਮੈਂ ਇਸ ਕਾਰਖਾਨੇ 'ਚ ਸ਼ਾਮਲ ਹੋ ਗਿਆ ਅਤੇ ਮੈਨੂੰ ਨੌਕਰੀ ਮਿਲ ਗਈ।'' ਉਸ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਇਕਾਈਆਂ ਦਾ ਸਮਰਥਨ ਕਰਨਾ ਚਾਹੀਦਾ ਤਾਂ ਕਿ ਵੱਧ ਨੌਜਵਾਨ ਇਸ ਖੇਤਰ 'ਚ ਲੱਗਣ।