ਜੰਮੂ ਕਸ਼ਮੀਰ ਪੁਲਸ ਨੇ ਗੁਲਾਮ ਮੁਹੰਮਦ ਡਾਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦਾ ਲਿਆ ਸੰਕਲਪ : DGP
Saturday, Nov 04, 2023 - 04:45 PM (IST)
ਸ੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਆਰ.ਆਰ. ਸਵੈਨ ਨੇ ਸ਼ਨੀਵਾਰ ਨੂੰ ਕਿਹਾ ਕਿ ਬਾਰਾਮੂਲਾ ਜ਼ਿਲ੍ਹੇ 'ਚ ਇਕ ਪੁਲਸ ਕਰਮਚਾਰੀ ਦੇ ਟਾਰਗੇਟ ਕਤਲ ਦੀ ਜਾਂਚ 'ਚ ਪੁਲਸ ਨੂੰ ਸੁਰਾਗ ਮਿਲੇ ਹਨ ਅਤੇ ਕਾਤਲਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਜ਼ਾ ਦਿਵਾਉਣ ਦਾ ਸੰਕਲਪ ਲਿਆ ਹੈ। ਪੁਲਸ ਮੁਖੀ, ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਵੈਲੂ ਕ੍ਰਾਲਪੋਰਾ 'ਚ ਮਾਰੇ ਗਏ ਹੈੱਡ ਕਾਂਸਟੇਬਲ ਗੁਲਾਮ ਮੁਹੰਮਦ ਡਾਰ ਦੇ ਘਰ ਵੀ ਗਏ। ਇਸ ਦੌਰਾਨ ਉਨ੍ਹਾਂ ਨਾਲ ਕਸ਼ਮੀਰ ਦੇ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਵਿਜੇ ਕੁਮਾਰ ਵੀ ਮੌਜੂਦ ਸਨ। ਡਾਰ ਦਾ 31 ਅਕਤੂਬਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਮ੍ਰਿਤਕ ਪੁਲਸ ਕਰਮਚਾਰੀ ਦੇ ਘਰ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਪੁਲਸ ਨੇ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਦਾ ਸੰਕਲਪ ਲਿਆ ਹੈ।
ਇਹ ਵੀ ਪੜ੍ਹੋ : J&K 'ਚ ਅੱਤਵਾਦੀਆਂ ਵਲੋਂ ਟਾਰਗੈੱਟ ਕਿਲਿੰਗ ਦਾ ਸ਼ਿਕਾਰ ਹੋ ਰਹੇ ਪੁਲਸ ਮੁਲਾਜ਼ਮ
ਪੁਲਸ ਦੇ ਡਾਇਰੈਕਟਰ ਜਨਰਲ ਸਵੈਨ ਨੇ ਕਿਹਾ,''ਅਸੀਂ ਆਪਣੇ ਪੁਲਸ ਪਰਿਵਾਰ ਦੇ ਇਕ ਮੈਂਬਰ ਨੂੰ ਗੁਆਇਆ ਹੈ, ਜੋ ਇਕ ਚੰਗਾ ਵਿਅਕਤੀ, ਪਿਤਾ, ਭਰਾ ਅਤੇ ਕਸ਼ਮੀਰ ਦਾ ਵਾਸੀ ਸੀ। ਏ.ਡੀ.ਜੀ.ਪੀ., ਪੁਲਸ ਡਾਇਰੈਕਟਰ ਜਨਰਲ, ਸੀਨੀਅਰ ਪੁਲਸ ਸੁਪਰਡੈਂਟ ਅਤੇ ਥਾਣਾ ਇੰਚਾਰਜ ਸਮੇਤ ਸਾਰੇ ਅਧਿਕਾਰੀਆਂ ਨੇ ਸੰਕਲਪ ਲਿਆ ਹੈ ਕਿ ਉਹ ਮਾਮਲੇ ਦੀ ਤਹਿ ਤੱਕ ਜਾਣਗੇ ਅਤੇ ਕਾਤਲਾਂ ਤੇ ਉਨ੍ਹਾਂ ਦੇ ਸਮਰਥਕਾਂ ਦਾ ਪਤਾ ਲਗਾ ਕੇ ਸਜ਼ਾ ਦਿਵਾਉਣਗੇ।'' ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਪਰ ਅਜੇ ਇਸ ਨਾਲ ਜੁੜੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਹੈ। ਡੀ.ਜੀ.ਪੀ. ਨੇ ਕਿਹਾ,''ਸਾਨੂੰ ਮਾਮਲੇ ਨਾਲ ਜੁੜੇ ਸੁਰਾਗ ਮਿਲੇ ਹਨ ਅਤੇ ਉਸ 'ਤੇ ਕਾਰਵਾਈ ਜਾਰੀ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿਵਾਵਾਂਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8