ਜੰਮੂ ਕਸ਼ਮੀਰ ਪੁਲਸ ਨੇ 12 ਰੋਹਿੰਗੀਆ ਮੁਸਲਮਾਨਾਂ ਨੂੰ ਹਿਰਾਸਤ ''ਚ ਲਿਆ

Friday, Apr 01, 2022 - 03:08 PM (IST)

ਜੰਮੂ ਕਸ਼ਮੀਰ ਪੁਲਸ ਨੇ 12 ਰੋਹਿੰਗੀਆ ਮੁਸਲਮਾਨਾਂ ਨੂੰ ਹਿਰਾਸਤ ''ਚ ਲਿਆ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਰਾਮਬਨ ਜ਼ਿਲ੍ਹੇ ਤੋਂ 12 ਰੋਹਿੰਗੀਆ ਮੁਸਲਮਾਨਾਂ ਨੂੰ ਹਿਰਾਸਤ 'ਚ ਲਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਲੋਕ ਤਬਲੀਗੀ ਸਮੂਹ ਨਾਲ ਗੂਲ ਤਹਿਸੀਲ ਦੇ ਡਾਰ ਪਿੰਡ ਆਏ ਸਨ। ਉਨ੍ਹਾਂ ਦੱਸਿਆ ਕਿ 12 ਮੈਂਬਰਾਂ ਨੂੰ ਕਠੁਆ ਜ਼ਿਲ੍ਹੇ ਦੇ ਹੀਰਾਨਗਰ ਇਲਾਕੇ ਦੀ ਜੇਲ੍ਹ ਭੇਜ ਦਿੱਤਾ ਗਿਆ ਹੈ, ਜਿੱਥੇ ਜ਼ਿਆਦਾਤਰ ਉਨ੍ਹਾਂ ਰੋਹਿੰਗੀਆ ਮੁਸਲਮਾਨਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨੇ ਗੈਰ-ਕਾਨੂੰਨੀ ਰੂਪ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਪ੍ਰਵੇਸ਼ ਕੀਤਾ ਸੀ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਛਾਣ ਅਮੀਰ ਹਕਮ, ਜਫ਼ਰ ਆਲਮ, ਮੁਹੰਮਦ ਨੂਰ, ਅਬੁਲ ਹਸਨ, ਮੁਹੰਮਦ ਆਲਮ, ਨੂਰ ਅਮੀਨ, ਨੂਰ ਹੁਸੈਨ, ਸਈਅਦ ਹੁਸੈਨ, ਮੁਹੰਮਦ ਸਲੀਮ, ਮੁਹੰਮਦ ਇਸਮਾਈਲ, ਕਮਾਲ ਹੁਸੈਨ ਅਤੇ ਮੁਸਤਫ਼ਾ ਹੁਸੈਨ ਦੇ ਤੌਰ 'ਤੇ ਕੀਤੀ ਗਈ ਹੈ। ਖ਼ਬਰਾਂ ਅਨੁਸਾਰ, ਉਹ 8 ਸਾਲਾਂ ਤੋਂ ਜੰਮੂ ਦੇ ਭਟਿੰਠੀ ਅਤੇ ਨਰਵਾਲ 'ਚ ਸ਼ਰਨਾਰਥੀ ਦੇ ਰੂਪ 'ਚ ਰਹਿ ਰਹੇ ਸਨ।


author

DIsha

Content Editor

Related News