ਮੁਕਾਬਲੇ ’ਚ ਜ਼ਖਮੀ ਅੱਤਵਾਦੀ ਅਬਰਾਰ ਗ੍ਰਿਫਤਾਰ, ਸਾਥੀ ਫਰਾਰ

Saturday, Mar 05, 2022 - 10:38 AM (IST)

ਮੁਕਾਬਲੇ ’ਚ ਜ਼ਖਮੀ ਅੱਤਵਾਦੀ ਅਬਰਾਰ ਗ੍ਰਿਫਤਾਰ, ਸਾਥੀ ਫਰਾਰ

ਜੰਮੂ/ਸ਼੍ਰੀਨਗਰ, (ਉਦੇ, ਅਰੀਜ਼)– ਪੁਲਸ ਨੇ ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਲੰਗੇਟ ਵਿਖੇ ਇਕ ਮੁਕਾਬਲੇ ਦੌਰਾਨ ਜ਼ਖਮੀ ਹੋਏ ਇਕ ਅੱਤਵਾਦੀ ਨੂੰ ਸ਼ੁੱਕਰਵਾਰ ਗ੍ਰਿਫਤਾਰ ਕਰ ਲਿਆ। ਉਸ ਦਾ ਇਕ ਸਾਥੀ ਫਰਾਰ ਹੋਣ ’ਚ ਸਫਲ ਹੋ ਗਿਆ।

ਮਿਲੀਆਂ ਖਬਰਾਂ ਮੁਤਾਬਕ ਪੁਲਸ ਨੂੰ ਲੰਗੇਟ ਵਿਖੇ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ’ਤੇ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਕੀਤੀ ਗਈ। ਜਦੋਂ ਜਵਾਨ ਇਕ ਸ਼ੱਕੀ ਥਾਂ ਨੇੜੇ ਪੁੱਜੇ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇਕ ਅੱਤਵਾਦੀ ਜ਼ਖਮੀ ਹੋ ਗਿਆ ਜਦ ਕਿ ਉਸ ਦਾ ਦੂਜਾ ਸਾਥੀ ਫਰਾਰ ਹੋ ਗਿਆ। ਜ਼ਖਮੀ ਅੱਤਵਾਦੀ ਨੂੰ ਜਵਾਨਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।

 

ਉਸ ਦੀ ਪਛਾਣ ਅਬਰਾਰ ਹਸਨ ਪੁੱਤਰ ਗੁਲਾਮ ਹਸਨ ਵਾਸੀ ਅਜ਼ਾਦ ਗੁੰਜ ਬਾਰਾਮੂਲਾ ਵਜੋਂ ਹੋਈ ਹੈ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਮੁਕਾਬਲੇ ਵਾਲੀ ਥਾਂ ਤੋਂ ਕੁਝ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਗਿਆ।


author

Rakesh

Content Editor

Related News