ਮਹਿਬੂਬਾ ਦੇ ਬਿਆਨ 'ਤੇ ਹੰਗਾਮਾ, ਤਿਰੰਗਾ ਲਹਿਰਾਉਣ ਲਾਲ ਚੌਕ ਪਹੁੰਚੇ ਭਾਜਪਾ ਵਰਕਰ ਹਿਰਾਸਤ 'ਚ ਲਏ ਗਏ

Monday, Oct 26, 2020 - 11:10 AM (IST)

ਮਹਿਬੂਬਾ ਦੇ ਬਿਆਨ 'ਤੇ ਹੰਗਾਮਾ, ਤਿਰੰਗਾ ਲਹਿਰਾਉਣ ਲਾਲ ਚੌਕ ਪਹੁੰਚੇ ਭਾਜਪਾ ਵਰਕਰ ਹਿਰਾਸਤ 'ਚ ਲਏ ਗਏ

ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵਲੋਂ ਤਿਰੰਗੇ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਹੰਗਾਮਾ ਜਾਰੀ ਹੈ। ਸੋਮਵਾਰ ਸਵੇਰੇ ਸ਼੍ਰੀਨਗਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੇ ਸ਼੍ਰੀਨਗਰ 'ਚ ਮਹਿਬੂਬਾ ਮੁਫ਼ਤੀ ਵਿਰੁੱਧ ਪ੍ਰਦਰਸ਼ਨ ਕੀਤਾ। ਕੁਪਵਾੜਾ ਦੇ ਭਾਜਪਾ ਵਰਕਰ ਸ਼੍ਰੀਨਗਰ ਦੀ ਮਸ਼ਹੂਰ ਲਾਲ ਚੌਕ ਪਹੁੰਚੇ ਅਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕੀਤੀ। ਲਾਲ ਚੌਕ ਦੇ ਕਲਾਕ ਟਾਵਰ 'ਤੇ ਕੁਪਵਾੜਾ ਦੇ ਭਾਜਪਾ ਵਰਕਰ ਪਹੁੰਚੇ, ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਫੜ ਲਿਆ। 4 ਭਾਜਪਾ ਵਰਕਰਾਂ ਨੂੰ ਹਿਰਾਸਤ 'ਚ ਲਿਆ ਗਿਆ। ਭਾਜਪਾ ਵਲੋਂ ਸੋਮਵਾਰ ਨੂੰ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਏ.ਬੀ.ਵੀ.ਪੀ. ਦੇ ਦੇ ਵਰਕਰਾਂ ਨੇ ਜੰਮੂ 'ਚ ਪੀ.ਡੀ.ਪੀ. ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਸੀ। ਪੀ.ਡੀ.ਪੀ. ਦੇ ਦਫ਼ਤਰ ਦੇ ਬਾਹਰ ਤਿਰੰਗਾ ਲਹਿਰਾਇਆ ਗਿਆ, ਨਾਅਰੇਬਾਜ਼ੀ ਕੀਤੀ ਗਈ। ਦੱਸਣਯੋਗ ਹੈ ਕਿ ਏ.ਬੀ.ਵੀ.ਪੀ., ਭਾਜਪਾ ਨਾਲ ਜੁੜਿਆ ਇਕ ਸੰਗਠਨ ਹੈ।

ਇਹ ਵੀ ਪੜ੍ਹੋ : ਦੁਸਹਿਰੇ ਦੇ ਜਸ਼ਨ ਤੋਂ ਬਾਅਦ ਦਿੱਲੀ 'ਚ ਦੁੱਗਣਾ ਹੋਇਆ ਹਵਾ ਪ੍ਰਦੂਸ਼ਣ, ਆਤਿਸ਼ਬਾਜੀ ਬਣੀ ਕਾਰਨ

ਦਰਅਸਲ ਪੀ.ਡੀ.ਪੀ. ਨੇਤਾ ਮਹਿਬੂਬਾ ਮੁਫ਼ਤੀ ਹਾਲ ਹੀ 'ਚ ਨਜ਼ਰਬੰਦੀ ਤੋਂ ਰਿਹਾਅ ਕੀਤੀ ਗਈ ਹੈ। ਜਿਸ ਦੇ ਬਾਅਦ ਤੋਂ ਘਾਟੀ 'ਚ ਸਿਆਸੀ ਹੱਲਚੱਲ ਵਧੀ ਹੈ। ਮਹਿਬੂਬਾ ਨੇ ਹਾਲ ਹੀ 'ਚ ਇਕ ਬਿਆਨ ਦਿੱਤਾ ਸੀ, ਜਿਸ 'ਤੇ ਕਾਫ਼ੀ ਹੰਗਾਮਾ ਹੋਇਆ। ਮਹਿਬੂਬਾ ਨੇ ਕਿਹਾ ਸੀ,''ਮੈਂ ਜੰਮੂ-ਕਸ਼ਮੀਰ ਤੋਂ ਇਲਾਵਾ ਦੂਜਾ ਕੋਈ ਝੰਡਾ ਨਹੀਂ ਚੁਕਾਂਗੀ। ਜਿਸ ਸਮੇਂ ਸਾਡਾ ਇਹ ਝੰਡਾ ਵਾਪਸ ਆਏਗਾ, ਅਸੀਂ ਉਸ (ਤਿਰੰਗਾ) ਝੰਡੇ ਨੂੰ ਵੀ ਚੁੱਕ ਲਵਾਂਗੇ। ਜਦੋਂ ਤੱਕ ਸਾਡਾ ਆਪਣਾ ਝੰਡਾ, ਜਿਸ ਨੂੰ ਡਾਕੂਆਂ ਦੇ ਡਾਕੇ 'ਚ ਲੈ ਲਿਆ ਹੈ, ਉਦੋਂ ਤੱਕ ਅਸੀਂ ਕਿਸੇ ਹੋਰ ਝੰਡੇ 'ਤੇ ਹੱਥ ਨਹੀਂ ਚੁਕਾਂਗੇ।''

ਇਹ ਵੀ ਪੜ੍ਹੋ : ਤਿਰੰਗੇ 'ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ


author

DIsha

Content Editor

Related News