ਮਾਤਾ ਵੈਸ਼ਨੋ ਦੇਵੀ ਜਾਣ ਲਈ ਹੈਲੀਕਾਪਟਰ ਸੇਵਾ ਦੂਜੇ ਦਿਨ ਵੀ ਠੱਪ

12/14/2019 5:31:21 PM

ਜੰਮੂ— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਲਈ ਹੈਲੀਕਾਪਟਰ ਅਤੇ ਰੋਪ-ਵੇਅ ਸੇਵਾ ਖਰਾਬ ਮੌਸਮ ਕਾਰਨ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਠੱਪ ਰਹੀ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਕੁਮਾਰ ਨੇ ਕਿਹਾ ਕਿ ਭਾਰੀ ਬਰਫ਼ਬਾਰੀ ਦੇ ਬਾਵਜੂਦ ਤੀਰਥ ਯਾਤਰਾ ਸਹੀ ਢੰਗ ਨਾਲ ਜਾਰੀ ਹੈ ਅਤੇ ਸ਼ਰਧਾਲੂਆਂ ਦੀ ਸਹਲੂਤ ਲਈ ਸਾਰੇ ਜ਼ਰੂਰੀ ਇੰਤਜ਼ਾਮ ਕੀਤੇ ਗਏ ਹਨ। ਦੇਸ਼ ਭਰ ਤੋਂ ਸ਼ਰਧਾਲੂ ਇੱਥੇ ਤ੍ਰਿਕੁਟਾ ਪਹਾੜ ਸਥਿਤ ਗੁਫ਼ਾ ਮੰਦਰ 'ਚ ਮਾਤਾ ਦੇ ਦਰਸ਼ਨਾਂ ਲਈ ਆ ਰਹੇ ਹਨ। ਮਾਤਾ ਵੈਸ਼ਨੋ ਦੇਵੀ ਮੰਦਰ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬਰਫ਼ਬਾਰੀ ਹੋਈ, ਇਸ ਤੋਂ ਬਾਅਦ ਹੈਲੀਕਾਪਟਰ ਅਤੇ ਰੋਪ-ਵੇਅ ਸੇਵਾਵਾਂ ਬੰਦ ਕਰਨੀਆਂ ਪਈਆਂ।

ਮੰਦਰ ਇਲਾਕੇ 'ਚ ਇਕ ਫੁੱਟ ਤੋਂ ਵਧ ਬਰਫ਼ਬਾਰੀ ਹੋਈ ਹੈ, ਇਸ 'ਚ ਭਵਨ, ਭੈਰੋਂ ਘਾਟੀ, ਸਾਂਝੀ ਛੱਤ ਅਤੇ ਹਿਮਕੋਟਿ ਸ਼ਾਮਲ ਹਨ। ਮੁੱਖ ਕਾਰਜਕਾਰੀ ਅਧਿਕਾਰੀ ਨੇ ਦੱਸਿਆ,''ਖਰਾਬ ਮੌਸਮ ਕਾਰਨ ਹੈਲੀਕਾਪਟਰ ਅਤੇ ਰੋਪ-ਵੇਅ ਸੇਵਾ ਨੂੰ ਬੰਦ ਕੀਤੇ ਜਾਣ ਨੂੰ ਛੱਡ ਕੇ, ਰਸਤਾ ਸਾਫ਼ ਹੈ ਅਤੇ ਤੀਰਥ ਯਾਤਰਾ ਸਹੀ ਢੰਗ ਨਾਲ ਜਾਰੀ ਹੈ।'' ਸ਼ੁੱਕਰਵਾਰ ਨੂੰ ਬਰਫ਼ਬਾਰੀ ਦਰਮਿਆਨ ਸਾਢੇ 8 ਹਜ਼ਾਰ ਸ਼ਰਧਾਲੂਆਂ ਨੇ ਗੁਫ਼ਾ ਮੰਦਰ 'ਚ ਜਾ ਕੇ ਮਾਤਾ ਦੇ ਦਰਸ਼ਨ ਕੀਤੇ। ਮਾਤਾ ਦੇ ਦਰਸ਼ਨਾਂ ਲਈ 8 ਹਜ਼ਾਰ ਸ਼ਰਧਾਲੂ ਅੱਜ ਯਾਨੀ ਸ਼ਨੀਵਾਰ ਦੁਪਹਿਰ ਤੱਕ ਕੱਟੜਾ ਸਥਿਤ ਆਧਾਰ ਕੰਪਲੈਕਸ ਤੋਂ ਗੁਫ਼ਾ ਮੰਦਰ ਵੱਲ ਪੈਦਲ ਰਵਾਨਾ ਹੋ ਚੁਕੇ ਹਨ। ਕੁਮਾਰ ਨੇ ਦੱਸਿਆ ਕਿ ਮੌਸਮ 'ਚ ਸੁਧਾਰ ਦੇ ਬਾਅਦ ਹੀ ਹੈਲੀਕਾਪਟਰ ਅਤੇ ਰੋਪ-ਵੇਅ ਸੇਵਾ ਬਹਾਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਹਰ ਜ਼ਰੂਰੀ ਇੰਤਜ਼ਾਮ ਕੀਤੇ ਹਨ।


DIsha

Content Editor

Related News