ਜੰਮੂ ਕਸ਼ਮੀਰ ''ਚ 280 DDC ਸੀਟਾਂ ਲਈ ਮੰਗਲਵਾਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ

Monday, Dec 21, 2020 - 05:00 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਦੀਆਂ 280 ਸੀਟਾਂ 'ਤੇ ਹੋਈਆਂ ਚੋਣਾਂ ਦੀ ਗਿਣਤੀ ਮੰਗਲਵਾਰ ਨੂੰ ਹੋਵੇਗੀ। ਸੂਬਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 8 ਪੜਾਵਾਂ 'ਚ ਹੋਈਆਂ ਇਨ੍ਹਾਂ ਚੋਣਾਂ 'ਚ 450 ਤੋਂ ਵੱਧ ਉਮੀਦਵਾਰ ਬੀਬੀਆਂ ਸਮੇਤ ਕੁੱਲ 4,181 ਉਮੀਦਵਾਰ ਚੋਣ ਮੈਦਾਨ 'ਚ ਹਨ। ਪਹਿਲੇ ਪੜਾਅ ਦੀ ਵੋਟਿੰਗ 28 ਨਵੰਬਰ ਨੂੰ ਹੋਈ ਸੀ ਅਤੇ 8ਵੇਂ ਅਤੇ ਆਖ਼ਰੀ ਪੜਾਅ ਦੀ ਵੋਟਿੰਗ 19 ਦਸੰਬਰ ਨੂੰ ਹੋਈ ਸੀ। ਕੁੱਲ ਮਿਲਾ ਕੇ ਸ਼ਾਂਤੀਪੂਰਨ ਢੰਗ ਨਾਲ ਇਨ੍ਹਾਂ ਚੋਣਾਂ 57 ਲੱਖ ਵੋਟਰਾਂ 'ਚੋਂ 51 ਫੀਸਦੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਕਸ਼ਮੀਰ ਕੇਂਦਰਿਤ ਮੁੱਖ ਧਾਰਾ ਦੀਆਂ 7 ਸਿਆਸੀ ਪਾਰਟੀਆਂ ਨੇ ਗੁਪਕਰ ਐਲਾਨ ਪੱਤਰ ਗਠਜੋੜ (ਪੀ.ਏ.ਜੀ.ਡੀ.) ਦੇ ਬੈਨਰ ਹੇਠ ਚੋਣ ਲੜੀ ਸੀ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਵਿਰੋਧ 'ਚ PM ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਥਾਲੀ ਵਜਾਉਣਗੇ ਕਿਸਾਨ

ਇਨ੍ਹਾਂ ਪਾਰਟੀਆਂ 'ਚ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਵੀ ਸ਼ਾਮਲ ਹੈ। ਵੋਟਾਂ ਦੀ ਗਿਣਤੀ ਲਈ ਸਾਰੇ ਜ਼ਰੂਰੀ ਪ੍ਰਬੰਧ ਕਰ ਲਏ ਗਏ ਹਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਰੇ 20 ਜ਼ਿਲ੍ਹਿਆਂ 'ਚ ਸਵੇਰੇ 9 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਸੂਬਾ ਚੋਣ ਕਮਿਸ਼ਰ ਕੇ.ਕੇ. ਸ਼ਰਮਾ ਨੇ ਐਤਵਾਰ ਨੂੰ ਵੋਟਾਂ ਦੀ ਗਿਣਤੀ ਪ੍ਰਕਿਰਿਆਲਈ ਤਿਆਰੀਆਂ ਅਤੇ ਹੋਰ ਵਿਵਸਥਾਵਾਂ ਦੀ ਸਮੀਖਿਆ ਕੀਤੀ ਸੀ। ਸ਼ਰਮਾ ਨੇ ਕਿਹਾ,''ਚੋਣ ਅਧਿਕਾਰੀ ਹਰੇਕ ਡੀ.ਡੀ.ਸੀ ਚੋਣ ਖੇਤਰ ਲਈ ਵੋਟਾਂ ਦੀ ਗਿਣਤੀ ਪ੍ਰਕਿਰਿਆ ਦੇ ਇੰਚਾਰਜ ਹੋਣਗੇ। ਪਾਰਦਰਸ਼ਤਾ ਬਣਾਏ ਰੱਖਣਾ ਯਕੀਨੀ ਕਰਨ ਲਈ ਪੂਰੀ ਵੋਟਾਂ ਦੀ ਗਿਣਤੀ ਪ੍ਰਕਿਰਿਆ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਇਸ ਦੀ ਵੀਡੀਓ ਰਿਕਾਰਡਿੰਗ ਕਰਵਾਈ ਜਾਵੇਗੀ।''

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਕਿਸਾਨਾਂ ਨੂੰ ਨਾ ਰਹੇ ਕੋਈ ਤੰਗੀ, ਅਮਰੀਕੀ ਸਿੱਖ NGO ਨੇ ਖੋਲ੍ਹੇ ਦਿਲਾਂ ਦੇ ਬੂਹੇ
 


DIsha

Content Editor

Related News