ਕਸ਼ਮੀਰ ''ਚ ਕੋਰੋਨਾ ਦੇ 4 ਨਵੇਂ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 300 ਤੋਂ ਪਾਰ

Monday, Apr 20, 2020 - 02:28 PM (IST)

ਕਸ਼ਮੀਰ ''ਚ ਕੋਰੋਨਾ ਦੇ 4 ਨਵੇਂ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 300 ਤੋਂ ਪਾਰ

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਤੋਂ ਪੀੜਤ 4 ਨਵੇਂ ਕੇਸ ਸਾਹਮਣੇ ਆਉਣ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ 354 ਤਕ ਪਹੁੰਚ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 4 ਨਵੇਂ ਕੇਸ ਕਸ਼ਮੀਰ ਤੋਂ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੀ ਜਾਂਚ ਰਿਪੋਰਟ ਐਤਵਾਰ ਰਾਤ ਨੂੰ ਆਈ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ 'ਚੋਂ 3 ਬਾਂਦੀਪੁਰਾ ਅਤੇ ਇਕ ਬਾਰਾਮੂਲਾ ਦਾ ਕੇਸ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਪੀੜਤਾਂ ਦੀ 354 ਤੱਕ ਵਧ ਗਈ ਹੈ, ਜਿਨ੍ਹਾਂ 'ਚੋਂ 55 ਜੰਮੂ ਤੋਂ ਹਨ, ਜਦਕਿ 299 ਕਸ਼ਮੀਰ ਤੋਂ ਹਨ।

ਅਧਿਕਾਰੀ ਮੁਤਾਬਕ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਅਤੇ 56 ਸਿਹਤਮੰਦ ਹੋਏ ਹਨ। ਕੇਂਦਰ ਸ਼ਾਸਿਤ ਖੇਤਰ ਵਿਚ 61,000 ਤੋਂ ਜ਼ਿਆਦਾ ਲੋਕ ਨਿਗਰਾਨੀ ਵਿਚ ਜਾਂ ਸਰਕਾਰੀ ਵੱਖਰੇ ਕੇਂਦਰ ਵਿਚ ਹਨ ਜਾਂ ਫਿਰ ਘਰਾਂ ਵਿਚ ਕੁਆਰੰਟੀਨ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਵਿਚ ਲੋਕਾਂ ਦੀ ਆਵਾਜਾਈ 'ਤੇ 33ਵੇਂ ਦਿਨ ਵੀ ਪਾਬੰਦੀ ਬਰਕਰਾਰ ਹੈ। ਸੁਰੱਖਿਆ ਬਲਾਂ ਨੇ ਘਾਟੀ ਦੇ ਜ਼ਿਆਦਾਤਰ ਥਾਵਾਂ 'ਤੇ ਮੁੱਖ ਸੜਕਾਂ ਨੂੰ ਬੰਦ ਕਰ ਰੱਖਿਆ ਹੈ। ਸਿਰਫ ਕਾਨੂੰਨੀ ਪਾਸ ਰੱਖਣ ਵਾਲੇ ਲੋਕਾਂ ਨੂੰ ਹੀ ਅੱਗੇ ਵੱਧਣ ਦੀ ਮਨਜ਼ੂਰੀ ਹੈ। ਦੱਸ ਦੇਈਏ ਕਿ ਘਾਟੀ ਵਿਚ 83 ਰੈੱਡ ਜ਼ੋਨ ਹਨ ਅਤੇ ਇਨ੍ਹਾਂ ਖੇਤਰਾਂ ਵਿਚ ਜੇਕਰ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਉਂਦਾ ਤਾਂ ਇਹ ਖੇਤਰ 42 ਦਿਨ ਤਕ ਇਸੇ ਸ਼੍ਰੇਣੀ ਵਿਚ ਹੀ ਰਹਿਣਗੇ। ਕੋਰੋਨਾ ਟੈਸਟ ਦੀ ਦਰ ਵਧਾ ਦਿੱਤੀ ਗਈ ਹੈ, ਕਿਉਂਕਿ ਕੇਂਦਰ ਤੋਂ 9600 ਜਾਂਚ ਕਿੱਟਾਂ ਮਿਲੀਆਂ ਹਨ।


author

Tanu

Content Editor

Related News