ਸ਼੍ਰੀਨਗਰ ''ਚ ਪਹਿਲੀ ਵਾਰ IPS ਬੀਬੀ ਚਾਰੂ ਸਿਨਹਾ ਬਣੀ CRPF ਦੀ ਇੰਸਪੈਕਟਰ ਜਨਰਲ

09/01/2020 1:25:45 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸਭ ਤੋਂ ਵੱਧ ਅੱਤਵਾਦ ਪ੍ਰਭਾਵਿਤ ਇਲਾਕੇ ਸ਼੍ਰੀਨਗਰ ਸੈਕਟਰ 'ਚ ਪਹਿਲੀ ਵਾਰ ਇਕ ਆਈ.ਪੀ.ਐੱਸ. ਬੀਬੀ ਨੂੰ ਸੀ.ਆਰ.ਪੀ.ਐੱਫ. ਦਾ ਇੰਸਪੈਕਟਰ ਜਨਰਲ (ਆਈ.ਜੀ.) ਨਿਯੁਕਤ ਕੀਤਾ ਗਿਆ ਹੈ। 1996 ਬੈਚ ਦੇ ਤੇਲੰਗਾਨਾ ਕੈਡਰ ਦੀ ਆਈ.ਪੀ.ਐੱਸ. ਅਧਿਕਾਰੀ ਚਾਰੂ ਸਿਨਹਾ ਸੀ.ਆਰ.ਪੀ.ਐੱਫ. ਦੇ ਇੰਸਪੈਕਟਰ ਜਨਰਲ (ਆਈ.ਜੀ.) ਦੇ ਰੂਪ 'ਚ ਸ਼੍ਰੀਨਗਰ ਸੈਕਟਰ ਦੀ ਕਮਾਨ ਸੰਭਾਲੇਗੀ। ਇਸ ਤੋਂ ਪਹਿਲਾਂ ਵੀ ਉਹ ਬਿਹਾਰ ਸੈਕਟਰ 'ਚ ਸੀ.ਆਰ.ਪੀ.ਐੱਫ. ਦੀ ਆਈ.ਜੀ. ਦੇ ਰੂਪ 'ਚ ਕੰਮ ਕਰ ਚੁਕੀ ਹੈ ਅਤੇ ਨਕਸਲੀਆਂ ਨਾਲ ਨਿਪਟ ਚੁਕੀ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਤਾਜ਼ਾ ਆਦੇਸ਼ 'ਚ ਉਨ੍ਹਾਂ ਨੂੰ ਸ਼੍ਰੀਨਗਰ ਸੈਕਟਰ ਦੇ ਆਈ.ਜੀ. ਦੇ ਰੂਪ 'ਚ ਨਿਯੁਕਤ ਕੀਤਾ ਗਿਆ। ਮੌਜੂਦਾ ਸਮੇਂ ਸੀ.ਆਰ.ਪੀ.ਐੱਫ. ਇੰਸਪੈਕਟਰ ਜਨਰਲ ਏ.ਪੀ. ਮਾਹੇਸ਼ਵਰੀ ਨੇ ਵੀ 2005 'ਚ ਆਈ.ਜੀ. ਦੇ ਰੂਪ 'ਚ ਸ਼੍ਰੀਨਗਰ ਸੈਕਟਰ ਦੀ ਅਗਵਾਈ ਕੀਤੀ ਹੈ।

2005 'ਚ ਸ਼ੁਰੂ ਹੋਏ ਇਸ ਸੈਕਟਰ 'ਚ ਕਦੇ ਵੀ ਆਈ.ਜੀ. ਪੱਧਰ ਦੀ ਬੀਬੀ ਅਧਿਕਾਰੀ ਨਹੀਂ ਰਹੀ। ਅਜਿਹਾ ਪਹਿਲੀ ਵਾਰ ਹੋਵੇਗਾ, ਜੋਂ ਚਾਰੂ ਸਿਨਹਾ ਇਹ ਅਹੁਦਾ ਸੰਭਾਲੇਗੀ। ਇਸ ਸੈਕਟਰ ਦਾ ਕੰਮ ਅੱਤਵਾਦ ਵਿਰੋਧੀ ਮੁਹਿੰਮਾਂ ਨੂੰ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਦੀ ਮਦਦ ਨਾਲ ਅੰਜਾਮ ਦੇਣਾ ਹੈ। ਸੀ.ਆਰ.ਪੀ.ਐੱਫ. ਦੇ ਸ਼੍ਰੀਨਗਰ ਸੈਕਟਰ 'ਚ ਜੰਮੂ-ਕਸ਼ਮੀਰ ਦੇ 3 ਜ਼ਿਲ੍ਹੇ ਬੜਗਾਮ, ਗਾਂਦਰਬਲ ਅਤੇ ਸ਼੍ਰੀਨਗਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਆਉਂਦਾ ਹੈ। ਇਸ ਸੈਕਟਰ 'ਚ 2 ਰੇਂਜ, 22 ਕਾਰਜਕਾਰੀ ਯੂਨਿਟ ਅਤੇ ਤਿੰਨ ਬੀਬੀ ਕੰਪਨੀਆਂ ਆਉਂਦੀਆਂ ਹਨ। ਇਨ੍ਹਾਂ ਇਲਾਕਿਆਂ 'ਚ ਹੋਣ ਵਾਲੇ ਸਾਰੇ ਆਪਰੇਸ਼ਨ ਚਾਰੂ ਸਿਨਹਾ ਦੇਖੇਗੀ।


DIsha

Content Editor

Related News