ਜੰਮੂ ਕਸ਼ਮੀਰ: ਹੰਦਵਾੜਾ ਮੁਕਾਬਲੇ 'ਚ 2 ਅਧਿਕਾਰੀਆਂ ਸਮੇਤ 5 ਫੌਜ ਦੇ ਜਵਾਨ ਸ਼ਹੀਦ

05/03/2020 9:08:47 AM

ਸ੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਹੰਦਵਾੜਾ ਵਿਖੇ ਸ਼ਨੀਵਾਰ ਨੂੰ ਮੁਕਾਬਲੇ ਦੌਰਾਨ ਲਾਪਤਾ ਹੋਏ ਦੋ ਅਧਿਕਾਰੀਆਂ ਸਮੇਤ ਤਿੰਨ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖੇਤਰ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ, ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਚਾਂਜਮੁੱਲਾ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਇਹ ਸਾਰੇ 5 ਜਵਾਨ ਲਾਪਤਾ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਹੰਦਵਾੜਾ ਦੇ ਚਾਂਜਮੁੱਲਾ ਖੇਤਰ ਵਿਚ ਹੋਏ ਅੱਤਵਾਦੀ ਮੁਕਾਬਲੇ ਵਿਚ ਇੱਕ ਕਰਨਲ, ਇੱਕ ਮੇਜਰ, ਦੋ ਸੈਨਾ ਅਧਿਕਾਰੀ ਅਤੇ ਇੱਕ ਪੁਲਿਸ ਸਬ ਇੰਸਪੈਕਟਰ ਸ਼ਹੀਦ ਹੋ ਗਏ ਹਨ।

ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਭਾਰਤੀ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅੱਤਵਾਦੀ ਹੰਦਵਾੜਾ ਵਿਚ ਲੁਕੇ ਹੋਏ ਹਨ। ਜਾਣਕਾਰੀ ਦੇ ਅਧਾਰ 'ਤੇ ਪੁਲਿਸ ਦੇ ਨਾਲ ਭਾਰਤੀ ਸੈਨਿਕਾਂ ਨੇ ਖੇਤਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਸਮੇਂ ਦੌਰਾਨ ਛੁਪੇ ਅੱਤਵਾਦੀਆਂ ਨੇ ਚਾਂਜਮੁੱਲਾ ਖੇਤਰ ਵਿਚ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਕ ਲੰਬੀ ਮੁਠਭੇੜ ਤੋਂ ਬਾਅਦ, ਇਹ ਪਾਇਆ ਗਿਆ ਕਿ ਭਾਰਤੀ ਫੌਜ ਦੇ ਪੰਜ ਜਵਾਨ ਕਿਧਰੇ ਲਾਪਤਾ ਹਨ। ਇਨ੍ਹਾਂ ਵਿਚ ਇੱਕ ਮੇਜਰ, ਇੱਕ ਕਰਨਲ ਅਤੇ ਤਿੰਨ ਜਵਾਨ ਸ਼ਾਮਲ ਸਨ। ਦੇਰ ਰਾਤ ਤੱਕ ਸਾਰੇ ਜਵਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

ਮੁਕਾਬਲੇ ਵਿਚ ਦੋ ਅੱਤਵਾਦੀ ਵੀ ਮਾਰੇ ਗਏ

ਸ਼ਨੀਵਾਰ ਤੋਂ ਹੰਦਵਾੜਾ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਦੋ ਅੱਤਵਾਦੀ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਸੂਤਰਾਂ ਅਨੁਸਾਰ ਇਹ ਦੋਵੇਂ ਅੱਤਵਾਦੀ ਜੰਮੂ-ਕਸ਼ਮੀਰ ਦੇ ਨਹੀਂ ਸਨ। ਦੋਵਾਂ ਅੱਤਵਾਦੀਆਂ ਦੀਆਂ ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਫਿਲਹਾਲ ਗੋਲੀਬਾਰੀ ਪੂਰੀ ਤਰ੍ਹਾਂ ਰੁਕ ਚੁੱਕੀ ਹੈ ਪਰ ਫੌਜ ਦਾ ਆਪਰੇਸ਼ਨ ਅਜੇ ਵੀ ਜਾਰੀ ਹੈ।


Harinder Kaur

Content Editor

Related News