ਜੰਮੂ-ਕਸ਼ਮੀਰ ''ਚ ਖੁੱਲ੍ਹੇ ਬਾਜ਼ਾਰ, ਲੋਕਾਂ ਨੇ ਕੀਤੀ ਖਰੀਦਦਾਰੀ

Sunday, Aug 11, 2019 - 10:44 AM (IST)

ਜੰਮੂ-ਕਸ਼ਮੀਰ ''ਚ ਖੁੱਲ੍ਹੇ ਬਾਜ਼ਾਰ, ਲੋਕਾਂ ਨੇ ਕੀਤੀ ਖਰੀਦਦਾਰੀ

ਜੰਮੂ— ਧਾਰਾ-370 ਹਟਾਉਣ ਤੋਂ ਬਾਅਦ ਕਸ਼ਮੀਰ ਘਾਟੀ ਦੇ ਹਾਲਾਤ 'ਚ ਹੋਲੀ-ਹੋਲੀ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ। 12 ਅਗਸਤ ਯਾਨੀ ਕਿ ਕੱਲ ਨੂੰ ਬਕਰੀਦ ਦੇ ਤਿਉਹਾਰ ਨੂੰ ਦੇਖਦਿਆਂ ਕਸ਼ਮੀਰ ਘਾਟੀ ਦੇ ਕਈ ਜ਼ਿਲਿਆਂ ਵਿਚ ਕਰਫਿਊ 'ਚ ਢਿੱਲ ਦਿੱਤੀ ਗਈ ਹੈ। ਇਸ ਦੌਰਾਨ ਸ਼੍ਰੀਨਗਰ, ਅਨੰਤਨਾਗ, ਬੜਗਾਮ ਜ਼ਿਲਿਆਂ ਵਿਚ ਲੋਕਾਂ ਨੂੰ ਸੜਕਾਂ 'ਤੇ ਨਿਕਲਣ ਦੀ ਆਗਿਆ ਦਿੱਤੀ ਗਈ ਹੈ। ਆਮ ਲੋਕ ਬਜ਼ਾਰਾਂ 'ਚ ਸਾਮਾਨ ਖਰੀਦਦੇ ਨਜ਼ਰ ਆਏ। ਇੱਥੇ ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਪਹਿਲਾਂ ਹੀ ਧਾਰਾ-144 ਲਾ ਦਿੱਤੀ ਗਈ ਸੀ, ਜਿਸ ਨੂੰ ਹੁਣ ਹਟਾ ਲਿਆ ਗਿਆ ਹੈ। 

ਓਧਰ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਅਤੇ ਮੁੱਖ ਸਕੱਤਰ ਨੇ ਕਿਹਾ ਕਿ ਹਾਲਾਤ ਆਮ ਹਨ। ਲੋਕ ਬਕਰੀਦ ਦੀ ਖਰੀਦਦਾਰੀ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਲਤ ਸੂਚਨਾਵਾਂ ਅਤੇ ਅਫਵਾਹਾਂ 'ਤੇ ਧਿਆਨ ਨਾ ਦੇਣ। ਜੰਮੂ 'ਚ ਇਕ ਵੱਡੇ ਹਿੱਸੇ ਤੋਂ ਕਰਫਿਊ ਹਟਾ ਲਿਆ ਗਿਆ ਹੈ। ਹਾਲਾਂਕਿ ਪ੍ਰਦੇਸ਼ 'ਚ ਇੰਟਰਨੈੱਟ ਅਤੇ ਟੈਲੀਫੋਨ ਸੇਵਾਵਾਂ 'ਤੇ ਰੋਕ ਅਜੇ ਵੀ ਜਾਰੀ ਹੈ। ਇਨ੍ਹਾਂ ਸੇਵਾਵਾਂ ਦੀ ਬਹਾਲੀ ਦਾ ਫੈਸਲਾ ਅੱਗੇ ਦੇ ਹਲਾਤਾਂ ਦੀ ਸਮੀਖਿਆ ਤੋਂ ਬਾਅਦ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸ਼ੋਪੀਆਂ, ਪੁਲਵਾਮਾ ਅਤੇ ਸੋਪੋਰ ਵਰਗੇ ਖੇਤਰਾਂ ਵਿਚ ਸੁਰੱਖਿਆ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।


author

Tanu

Content Editor

Related News