ਸ਼੍ਰੀਨਗਰ 'ਚ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਨਾਲ ਹਮਲਾ, 1 ਦੀ ਮੌਤ ਤੇ 20 ਜ਼ਖਮੀ
Monday, Nov 04, 2019 - 03:35 PM (IST)

ਸ਼੍ਰੀਨਗਰ— ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸੋਮਵਾਰ ਦੁਪਹਿਰ ਨੂੰ ਇਕ ਗ੍ਰਨੇਡ ਹਮਲੇ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਮੁਤਾਬਕ ਸ਼੍ਰੀਨਗਰ ਵਿਚ ਅੱਜ ਹਰੀ ਸਿੰਘ ਹਾਈ ਸਟਰੀਟ 'ਚ ਤਾਇਨਾਤ ਸੁਰੱਖਿਆ ਬਲਾਂ 'ਤੇ ਸ਼ੱਕੀ ਅੱਤਵਾਦੀਆਂ ਨੇ ਗ੍ਰਨੇਡ ਸੁੱਟਿਆ ਪਰ ਨਿਸ਼ਾਨਾ ਚੂਕ ਗਿਆ ਅਤੇ ਕੁਝ ਦੂਰੀ 'ਤੇ ਜਾ ਕੇ ਗ੍ਰਨੇਡ 'ਚ ਧਮਾਕਾ ਹੋ ਗਿਆ, ਜਿਸ ਕਾਰਨ 21 ਲੋਕ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਨਾਗਰਿਕ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਸ਼ੱਕੀ ਅੱਤਵਾਦੀ ਧਮਾਕੇ ਦੀ ਵਜ੍ਹਾ ਕਰ ਕੇ ਅਫੜਾ-ਦਫੜੀ ਦਾ ਫਾਇਦਾ ਚੁੱਕਦੇ ਹੋਏ ਉੱਥੋਂ ਫਰਾਰ ਹੋ ਗਏ। ਸੁਰੱਖਿਆ ਬਲਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਅਤੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਮਗਰੋਂ ਘਾਟੀ 'ਚ ਸ਼ਾਂਤੀ ਕਾਰਨ ਅੱਤਵਾਦੀ ਬੌਖਲਾਏ ਹੋਏ ਹਨ। ਅੱਤਵਾਦੀਆਂ ਇਕ ਤੋਂ ਬਾਅਦ ਇਕ ਕਾਇਰਾਨਾ ਹਰਕਤ ਕਰ ਰਹੇ ਹਨ। ਇੱਥੇ ਦੱਸ ਦੇਈਏ ਕਿ ਅੱਤਵਾਦੀਆਂ ਨੇ ਬੀਤੇ 15 ਦਿਨਾਂ 'ਚ ਦੂਜੀ ਵਾਰ ਗ੍ਰਨੇਡ ਨਾਲ ਹਮਲਾ ਕੀਤਾ ਹੈ।