ਮਾਤਾ ਵੈਸ਼ਨੋ ਦੇਵੀ ਨੇ ਦਰਬਾਰ ''ਚ ਦਿੱਤੇ ''ਦਰਸ਼ਨ'', ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਤਸਵੀਰ

Thursday, Apr 09, 2026 - 12:32 PM (IST)

ਮਾਤਾ ਵੈਸ਼ਨੋ ਦੇਵੀ ਨੇ ਦਰਬਾਰ ''ਚ ਦਿੱਤੇ ''ਦਰਸ਼ਨ'', ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਤਸਵੀਰ

ਕਟੜਾ- ਜੰਮੂ ਦੇ ਕਟੜਾ 'ਚ ਸਥਿਤ ਵਿਸ਼ਵ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੋਂ ਇਕ ਬਹੁਤ ਹੀ ਹੈਰਾਨੀਜਨਕ ਅਤੇ ਸ਼ਰਧਾ ਨਾਲ ਭਰਪੂਰ ਤਸਵੀਰ ਇੰਨੀਂ ਦਿਨੀਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਵਿਚ ਵੇਖਿਆ ਜਾ ਸਕਦਾ ਹੈ ਕਿ ਮਾਤਾ ਦੇ ਦਰਬਾਰ ਨੂੰ ਜਾਣ ਵਾਲੇ ਰਾਹ ਦੇ ਉੱਪਰ ਕੁਝ ਲਾਈਟਾਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਲਾਈਟਾਂ ਤੋਂ ਇਕ ਅਜਿਹੀ ਤਸਵੀਰ ਬਣ ਰਹੀ ਹੈ, ਜਿਸ ਨਾਲ ਮਾਤਾ ਦਾ ਸਵਰੂਪ ਅਤੇ ਉਨ੍ਹਾਂ ਦੀ ਸਵਾਰੀ ਸ਼ੇਰ ਉੱਭਰ ਕੇ ਸਾਹਮਣੇ ਆ ਰਹੇ ਹਨ। 

ਇਹ ਤਸਵੀਰ ਜਿੱਥੇ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ, ਉੱਥੇ ਹੀ ਇਸ ਤਸਵੀਰ ਨੂੰ ਲੈ ਕੇ ਲੋਕ ਆਸਥਾ ਨਾਲ 'ਜੈ ਮਾਤਾ ਦੀ' ਅਤੇ ਮਾਤਾ ਦੇ ਅਸਲ ਦਰਸ਼ਨਾਂ ਦੀ ਗੱਲ ਸੋਸ਼ਲ ਮੀਡੀਆ 'ਤੇ ਕਰਦੇ ਨਜ਼ਰ ਆ ਰਹੇ ਹਨ। ਫਿਲਹਾਲ ਇਹ ਤਸਵੀਰ AI ਵਲੋਂ ਨਿਰਮਿਤ ਦੱਸੀ ਜਾ ਸਕਦੀ ਹੈ, ਕਿਉਂਕਿ ਤਸਵੀਰ ਬਾਰੇ ਆਖਿਆ ਜਾ ਰਿਹਾ ਹੈ ਕਿ ਇਹ ਸੀਸੀਟੀਵੀ ਕੈਮਰੇ ਵਿਚ ਕੈਦ ਹੋਇਆ ਦ੍ਰਿਸ਼ ਹੈ ਪਰ ਤਸਵੀਰ ਵਿਚ ਕੈਮਰੇ ਦਾ ਐਂਗਲ ਕਿਸੇ ਹੋਰ ਪਾਸੇ ਨਜ਼ਰ ਆ ਰਿਹਾ ਹੈ ਅਤੇ ਤਸਵੀਰ ਨੂੰ ਕੈਪਚਰ ਕਰਨ ਵਾਲਾ ਕੈਮਰਾ ਤਸਵੀਰ ਵਿਚ ਕਿਵੇਂ ਆ ਸਕਦਾ ਹੈ। ਇਸ ਨੂੰ ਲੈ ਕੇ ਵੀ ਸੋਸ਼ਲ ਮੀਡੀਆ 'ਤੇ ਬਹਿਸ ਛਿੜੀ ਹੋਈ ਹੈ, ਫਿਲਹਾਲ ਇਸ ਤਸਵੀਰ ਦੀ ਕੀ ਅਸਲ ਸੱਚਾਈ ਹੈ, ਇਸ ਉੱਪਰ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਸਕਦੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News