ਕਠੂਆ ''ਚ ਮਿਲਿਆ ਮੋਰਟਾਰ ਦਾ ਗੋਲਾ ! ਫ਼ੌਜ ਨੇ ਸਰਚ ਆਪਰੇਸ਼ਨ ਚਲਾ ਕੀਤਾ ਡਿਫਿਊਜ਼

Wednesday, Aug 05, 2026 - 09:34 AM (IST)

ਕਠੂਆ ''ਚ ਮਿਲਿਆ ਮੋਰਟਾਰ ਦਾ ਗੋਲਾ ! ਫ਼ੌਜ ਨੇ ਸਰਚ ਆਪਰੇਸ਼ਨ ਚਲਾ ਕੀਤਾ ਡਿਫਿਊਜ਼

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ’ਚ ਪੁੰਛ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਸੁਰਨਕੋਟ ਖੇਤਰ ’ਚ 2 ਥਾਵਾਂ ’ਤੇ ਅੱਤਵਾਦੀਆਂ ਦੀਆਂ ਸ਼ੱਕੀ ਸਰਗਰਮੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਮੰਗਲਵਾਰ ਤਲਾਸ਼ੀਆਂ ਦੀ ਇਕ ਵਿਸ਼ਾਲ ਮੁਹਿੰਮ ਚਲਾਈ।

ਅਧਿਕਾਰੀਆਂ ਨੇ ਦੱਸਿਆ ਕਿ ਇਕ ਸੂਚਨਾ ਦੇ ਆਧਾਰ ’ਤੇ ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਤੇ ਰਾਸ਼ਟਰੀ ਰਾਈਫਲਜ਼ ਦੇ ਜਵਾਨਾਂ ਨੇ ਧਾਰਾ ਸਾਂਗਲਾ, ਗੁੱਜਰ ਨਾਰ, ਖੇਰੋਵਾਲੀ ਢੋਕ ਖੇਤਰਾਂ ਤੇ ਨਾਲ ਲੱਗਦੇ ਜੰਗਲੀ ਇਲਾਕਿਆਂ ’ਚ ਘੇਰਾਬੰਦੀ ਤੇ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀ ਅੱਤਵਾਦੀਆਂ ਦਾ ਪਤਾ ਨਹੀਂ ਲੱਗ ਸਕਿਆ ਤੇ ਕਾਰਵਾਈ ਜਾਰੀ ਹੈ।

ਇਕ ਹੋਰ ਘਟਨਾ ’ਚ ਮੰਗਲਵਾਰ ਸਵੇਰੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ’ਚ ਕੌਮਾਂਤਰੀ ਸਰਹੱਦ ਨੇੜੇ ਇਕ ਘਰ ਦੇ ਵਿਹੜੇ ’ਚੋਂ ਜ਼ੰਗਾਲ ਲੱਗਿਆ ਪੁਰਾਣਾ ਮੋਰਟਾਰ ਦਾ ਗੋਲਾ ਬਰਾਮਦ ਕੀਤਾ ਗਿਆ। ਪੁਲਸ ਦੀ ਇਕ ਟੀਮ ਬੰਬ ਜ਼ਾਇਆ ਕਰਨ ਵਾਲੇ ਦਸਤੇ ਨਾਲ ਤੁਰੰਤ ਮੌਕੇ ’ਤੇ ਪਹੁੰਚੀ ਤੇ ਸਾਰੇ ਖੇਤਰ ਨੂੰ ਘੇਰ ਲਿਆ। ਮੋਰਟਾਰ ਦੇ ਗੋਲੇ ਨੂੰ ਸੁਰੱਖਿਅਤ ਢੰਗ ਨਾਲ ਨਕਾਰਾ ਕਰ ਦਿੱਤਾ ਗਿਆ।


author

Harpreet SIngh

Content Editor

Related News