ਕੁਲਗਾਮ ’ਚ ਫਟਿਆ ਬੱਦਲ, ਮਚੀ ਹਫੜਾ-ਦਫੜੀ, ਮੌਸਮ ਵਿਭਾਗ ਵਲੋਂ ਅਲਰਟ ਜਾਰੀ
Friday, Aug 07, 2026 - 07:58 AM (IST)
ਜੰਮੂ/ਸ਼੍ਰੀਨਗਰ (ਅਰੁਣ) - ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਬੱਦਲ ਫਟਣ ਨਾਲ ਨਦੀਆਂ-ਨਾਲਿਆਂ ’ਚ ਪਾਣੀ ਦਾ ਪੱਧਰ ਅਚਾਨਕ ਵਧਣ ਨਾਲ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ’ਚ ਦਹਿਸ਼ਤ ਪੈਦਾ ਹੋ ਗਈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਪੂਰੇ ਜੰਮੂ-ਕਸ਼ਮੀਰ ’ਚ ਹੋਰ ਜ਼ਿਆਦਾ ਬਾਰਿਸ਼ ਦਾ ਅਨੁਮਾਨ ਪ੍ਰਗਟਾਇਆ ਹੈ ਜਿਸ ਦੌਰਾਨ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕੀਤੀ ਹੈ। ਕੁਲਗਾਮ ਨੇੜੇ ਨੰਦੀ ਮਾਰਗ ਦੇ ਵਸਨੀਕਾਂ ਨੇ ਦੱਸਿਆ ਕਿ ਬੱਦਲ ਫਟਣ ਕਾਰਨ ਨਦੀਆਂ-ਨਾਲਿਆਂ ਵਿਚ ਪਾਣੀ ਦਾ ਵਹਾਅ ਤੇਜ਼ੀ ਨਾਲ ਵਧਿਆ, ਜਿਸ ਵਿਚ ਚਿੱਕੜ ਤੇ ਪੱਥਰ ਵਰਗੀਆਂ ਚੀਜ਼ਾਂ ਵਹਿਣ ਲੱਗ ਪਈਆਂ।
ਪੜ੍ਹੋ ਇਹ ਵੀ - ਭਾਰਤ 'ਚ 2 ਵਾਰ ਲੱਗੇ ਭੂਚਾਲ ਦੇ ਝਟਕੇ, ਹਿਲ ਗਿਆ ਇਹ ਪੂਰਾ ਸੂਬਾ, ਘਰਾਂ ਤੋਂ ਬਾਹਰ ਦੌੜੇ ਲੋਕ
ਉਨ੍ਹਾਂ ਨੇ ਦੱਸਿਆ ਕਿ ਪਾਣੀ ਦੇ ਵਧਦੇ ਪੱਧਰ ਨਾਲ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਪਹੁੰਚਣ ਦੇ ਖਦਸ਼ਿਆਂ ਵਿਚਕਾਰ ਸਥਾਨਕ ਵਾਸੀਆਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪਾਣੀ ਦਾ ਪੱਧਰ ਅਚਾਨਕ ਵਧਦਾ ਦੇਖ ਨਦੀਆਂ-ਨਾਲਿਆਂ ਦੇ ਨੇੜੇ ਰਹਿਣ ਵਾਲੇ ਕਈ ਲੋਕ ਇਹਤਿਆਤ ਵਜੋਂ ਆਪਣੇ ਘਰਾਂ ’ਚੋਂ ਬਾਹਰ ਨਿਕਲ ਆਏ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਉੱਥੇ ਹੀ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਫਤ ਪ੍ਰਬੰਧਨ ਟੀਮਾਂ ਹਾਲਾਤ ’ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ, ‘‘ਨਦੀਆਂ, ਨਾਲਿਆਂ ਦੇ ਨੇੜੇ ਅਤੇ ਨੀਵੇਂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਅਤੇ ਓਵਰਫਲੋਅ ਹੋ ਰਹੇ ਜਲ ਮਾਰਗਾਂ ਦੇ ਨੇੜੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।’’
ਪੜ੍ਹੋ ਇਹ ਵੀ - 21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ ਅਜਿਹਾ ਉੱਡ ਜਾਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
