ਜੰਮੂ ਕਸ਼ਮੀਰ : ਸ਼ੋਪੀਆਂ ''ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

Wednesday, Jul 20, 2022 - 02:36 PM (IST)

ਜੰਮੂ ਕਸ਼ਮੀਰ : ਸ਼ੋਪੀਆਂ ''ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਸ਼੍ਰੀਨਗਰ (ਵਾਰਤਾ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਫ਼ੋਰਸਾਂ ਦੀ ਸੰਯੁਕਤ ਟੀਮ ਨੇ ਮੰਗਲਵਾਰ ਨੂੰ ਸ਼ੋਪੀਆਂ ਦੇ ਮਾਲਡੇਰਾ 'ਚ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਪਛਾਣ ਬਿਲਾਲ ਅਹਿਮਦ ਡਾਰ ਵਜੋਂ ਹੋਈ ਹੈ। ਪੁਲਸ ਨੇ ਇੱਥੇ ਜਾਰੀ ਇਕ ਬਿਆਨ 'ਚ ਇਹ ਖ਼ਬਰ ਦਿੱਤੀ ਹੈ।

ਉਸ ਨੇ ਕਿਹਾ,''ਡ੍ਰੈਗਨ ਜ਼ੈਨਪੋਰਾ 'ਚ ਸ਼ੋਪੀਆਂ ਪੁਲਸ, 44 ਰਾਸ਼ਟਰੀ ਰਾਈਫ਼ਲਜ਼ ਅਤੇ 178 ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਬੀ.ਐੱਨ. ਨੇ ਇਕ ਚੈੱਕ ਪੁਆਇੰਟ ਬਣਾਈ ਸੀ। ਤਲਾਸ਼ੀ ਦੌਰਾਨ ਇਕ ਸ਼ੱਕੀ ਵਾਹਨ ਰੋਕਿਆ ਗਿਆ। ਚੈੱਕ ਪੁਆਇੰਟ ਹੀ ਡਰਾਈਵਰ ਨੇ ਮੌਕੇ 'ਤੇ ਦੌੜਨ ਦੀ ਕੋਸ਼ਿਸ਼ ਕੀਤੀ। ਸਰਗਰਮ ਫ਼ੋਰਸਾਂ ਨੇ ਹਾਲਾਂਕਿ ਉਸ ਨੂੰ ਫੜ ਲਿਆ।'' ਪੁਲਸ ਨੇ ਕਿਹਾ ਕਿ ਵਾਹਨ ਦੀ ਤਲਾਸ਼ੀ ਦੌਰਾਨ ਇਕ ਏ.ਕੇ. ਰਾਈਫ਼ਲ, ਇਕ ਮੈਗਜ਼ੀਨ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਉਸ ਨੇ ਕਿਹਾ,''ਵਾਹਨ ਚਾਲਕ ਬਿਲਾਲ ਅਹਿਮਦ ਡਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

DIsha

Content Editor

Related News