ਜੰਮੂ-ਕਸ਼ਮੀਰ: 80 ਫੁੱਟ ਡੂੰਘੀ ਖੱਡ ’ਚ ਡਿੱਗੀ ਕਾਰ, 2 ਲੋਕਾਂ ਦੀ ਮੌਤ

Monday, Sep 12, 2022 - 01:21 PM (IST)

ਜੰਮੂ-ਕਸ਼ਮੀਰ: 80 ਫੁੱਟ ਡੂੰਘੀ ਖੱਡ ’ਚ ਡਿੱਗੀ ਕਾਰ, 2 ਲੋਕਾਂ ਦੀ ਮੌਤ

ਜੰਮੂ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹਾ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਇਕ ਕਾਰ ਖੱਡ ’ਚ ਡਿੱਗ ਗਈ, ਜਿਸ ਕਾਰਨ ਉਸ ’ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਕਾਰ ’ਚ ਸਵਾਰ ਲੋਕ ਥਾਥਰੀ ਤੋਂ ਚੇਰਾ ਵੱਲ ਜਾ ਰਹੇ ਸਨ। ਇਸ ਦੌਰਾਨ ਨੰਦਨਾ, ਥਾਥਰੀ ਨੇੜੇ ਕਰੀਬ 80 ਫੁੱਟ ਡੂੰਘੀ ਖੱਡ ’ਚ ਕਾਰ ਡਿੱਗ ਗਈ। ਘਟਨਾ ’ਚ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ (27) ਪੁੱਤਰ ਮਹਿੰਦਰ ਸਿੰਘ ਵਾਸੀ ਚਿਰਨਾ ਥਾਥਰੀ ਅਤੇ ਰਣਜੀਤ ਸਿੰਘ (31) ਪੁੱਤਰ ਸੋਮ ਲਾਲ ਵਾਸੀ ਜਗੋਤ ਤਹਿਸੀਲ ਫਗਸੋ ਵਜੋਂ ਹੋਈ ਹੈ।


author

Tanu

Content Editor

Related News