ਵਿਧਾਨਸਭਾ ''ਚ ਫੋਨ ''ਤੇ ਕਰ ਰਿਹਾ ਸੀ ਗੱਲ, ਭੁਗਤਣਾ ਪਿਆ ਇਹ ਨਤੀਜਾ

Wednesday, Jan 24, 2018 - 09:45 PM (IST)

ਵਿਧਾਨਸਭਾ ''ਚ ਫੋਨ ''ਤੇ ਕਰ ਰਿਹਾ ਸੀ ਗੱਲ, ਭੁਗਤਣਾ ਪਿਆ ਇਹ ਨਤੀਜਾ

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਧਾਨਸਭਾ ਇਕ ਅਧਿਕਾਰੀ ਨੂੰ ਉਸ ਸਮੇਂ ਬਾਹਰ ਦਾ ਰਸਤਾ ਦੇਖਣਾ ਪਿਆ, ਜਦੋਂ ਉਹ ਵਿਧਾਨਸਭਾ ਅੰਦਰ ਮੋਬਾਇਲ 'ਤੇ ਗੱਲ ਕਰ ਰਿਹਾ ਸੀ। ਅਧਿਕਾਰੀ ਦੀ ਇਹ ਹਰਕਤ  ਵਿਧਾਨਸਭਾ ਦੇ ਉਪ ਪ੍ਰਧਾਨ ਐਮ. ਏ. ਗੁਰੇਜੀ ਨੂੰ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਇਸ 'ਤੇ ਸਖ਼ਤੀ ਵਰਤਦੇ ਹੋਏ ਅਧਿਕਾਰੀ ਨੂੰ ਤੁਰੰਤ ਬਾਹਰ ਜਾਣ ਨੂੰ ਕਹਿ ਦਿੱਤਾ।
ਗੁਰੇਜੀ ਨੇ ਉਕਤ ਅਧਿਕਾਰੀ ਨੂੰ ਜਦੋਂ ਫੋਨ 'ਤੇ ਗੱਲ ਕਰਦੇ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਜਾਂ ਦਫਤਰ 'ਚ ਨਹੀਂ ਹੋ।  ਸਦਨ ਦੀ ਮਰਿਯਾਦਾ ਹੁੰਦੀ ਹੈ ਅਤੇ ਇਸ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਅਧਿਕਾਰੀ ਨੂੰ ਤੱਤਕਾਲ ਸਦਨ ਤੋਂ ਬਾਹਰ ਚੱਲੇ ਜਾਣ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਹੁਕਮ ਨੂੰ ਮੰਨਿਆ ਜਾਵੇ।
ਵਿਧਾਨ ਸਭਾ ਉਪ ਪ੍ਰਧਾਨ ਦੇ ਹੁਕਮ ਤੋਂ ਬਾਅਦ ਅਧਿਕਾਰੀ ਸਦਨ ਤੋਂ ਬਾਹਰ ਚਲਾ ਗਿਆ।  ਸਦਨ 'ਚ ਜਦੋਂ ਨੈਸ਼ਨਲ ਕਾਨਫਰੰਸ ਸ਼ਮੀਮਾ ਫਿਰਦੌਸਤ ਬੋਲ ਰਹੀ ਸੀ ਤਾਂ ਉਸ ਸਮੇਂ ਉਕਤ ਅਧਿਕਾਰੀ ਮੋਬਾਈਲ 'ਤੇ ਗੱਲ ਕਰ ਰਿਹਾ ਸੀ।  
 


Related News