ਜੰਮੂ-ਕਸ਼ਮੀਰ ''ਚ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮਯਾਬ, 5 ਅੱਤਵਾਦੀ ਕੀਤੇ ਢੇਰ
Monday, Aug 07, 2017 - 09:59 PM (IST)

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮਯਾਬ ਕਰਦੇ ਹੋਏ ਭਾਰਤੀ ਫੌਜ ਨੇ 5 ਅੱਤਵਾਦੀ ਨੂੰ ਢੇਰ ਕਰ ਦਿੱਤਾ। ਫੌਜ ਨੇ ਮ੍ਰਿਤਕ ਅੱਤਵਾਦੀਆਂ ਤੋਂ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਸੰਬੂਰਾ ਪਾਂਪੋਰ 'ਚ ਲਸ਼ਕਰ-ਏ-ਤੈਇਬਾ ਦਾ ਇਕ ਅੱਤਵਾਦੀ ਰਹਿਮਾਨ ਉਰਫ ਉਮੈਰ ਨੂੰ ਵੀ ਢੇਰ ਕੀਤਾ ਗਿਆ ਸੀ। ਜਦਕਿ ਪੱਥਰਾ ਦੀ ਆੜ 'ਚ ਅੱਤਵਾਦੀਆਂ ਦੇ 2 ਸਾਥੀ ਫਰਾਰ ਹੋ ਗਏ।
ਇਸ ਹਿਸੰਕ ਝੜਪ 'ਚ ਜ਼ਖਮੀ ਹੋਏ 3 ਨਾਗਰਿਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੌਰਾਨ ਫਰਾਰ ਹੋਏ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਫੌਜ ਵੱਲੋਂ ਇਕ ਅਭਿਆਨ ਚਲਾਇਆ ਗਿਆ ਹੈ।
ਫਰਾਰ ਹੋਏ ਦੋਵਾਂ ਅੱਤਵਾਦੀਆਂ ਦੇ ਜ਼ਖਮੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚੋਂ ਇਕ ਅਯੂਬ ਲਲਹਾਰੀ ਹੈ, ਜਿਸ ਬਾਰੇ 'ਚ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਮਾਰਿਆ ਗਿਆ ਹੈ ਅਤੇ ਉਸ ਦਾ ਪਾਕਿਸਤਾਨੀ ਸਾਥੀ ਰਹਿਮਾਨ ਜਿਊਂਦਾ ਹੈ। ਇਸ ਝੜਪ ਦੌਰਾਨ ਉਸ ਦਾ ਫੋਨ ਬੰਦ ਹੋ ਗਿਆ ਸੀ। ਇਸ ਤੋਂ ਬਾਅਦ ਫੌਜ ਏਜੰਸੀਆਂ ਮੰਨ ਰਹੀਆਂ ਸੀ ਕਿ ਉਹ ਮਾਰਿਆ ਗਿਆ ਪਰ ਪੁਲਸ ਨੇ ਇਸ ਤੱਥ ਦੀ ਪੁਸ਼ਟੀ ਨਹੀਂ ਕੀਤੀ ਸੀ।
ਸੋਮਵਾਰ ਸਵੇਰੇ ਮਾਰੇ ਗਏ ਅੱਤਵਾਦੀ ਦੀ ਸਨਾਖਤ ਕਰਾਈ ਗਈ ਤਾਂ ਉਸ ਦੀ ਪਛਾਣ ਰਹਿਮਾਨ ਭਾਈ ਉਰਫ ਊਮੈਰ ਦੇ ਰੂਪ 'ਚ ਹੋਈ। ਉਹ ਅਮਰਨਾਥ ਸ਼ਰਧਾਲੂਆਂ ਦੀ ਬਸ 'ਤੇ ਹਮਲੇ ਦੇ ਮਾਸਟਰਮਾਈਂਡ ਲਸ਼ਕਰ ਕਮਾਂਡਰ ਅਬੂ ਇਸਮਾਇਲ ਅਤੇ ਲਸ਼ਕਰ ਕਮਾਂਡਰ ਅਬੂ ਦੁਜਾਨਾ ਦਾ ਸਾਥੀ ਸੀ।
ਉਹ ਉਸ ਦੇ ਨਾਲ ਕਈ ਵੀਡੀਓ ਅਤੇ ਤਸਵੀਰਾਂ 'ਚ ਵੀ ਨਜ਼ਰ ਆਉਂਦਾ ਸੀ।
ਐਤਵਾਰ ਦੀ ਰਾਤ 10 ਵਜੇ ਫੌਜ ਦੀ 50 ਆਰ. ਆਰ. ਅਤੇ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਅਭਿਆਨ ਦਲ ਐੱਸ. ਓ. ਜੀ. ਦੇ ਇਕ ਸੰਯੁਕਤ ਵਰਕਿੰਗ ਨੇ ਸੰਬੂਰਾ ਦੇ ਅਕਰਮ ਡਾਰ ਮੁਹੱਲੇ ਦੀ ਘੇਰਾਬੰਦੀ ਕਰਦੇ ਹੋਏ ਅੱਤਵਾਦੀ ਟਿਕਾਣੇ ਵੱਲ ਜਦੋਂ ਵਧਣਾ ਸ਼ੁਰੂ ਕੀਤਾ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੇ ਜਵਾਬ 'ਚ ਜਵਾਨਾ ਨੇ ਵੀ ਫਾਈਰਿੰਗ ਕੀਤੀ।
ਇਸ ਦੌਰਾਨ ਮਸਜਿਦਾਂ ਤੋਂ ਲੋਕਾਂ ਨੂੰ ਝੜਪ ਵਾਲੇ ਸਥਾਨ 'ਤੇ ਇੱਕਠਾ ਹੋਣ ਅਤੇ ਪਿੰਡ 'ਚ ਫਸੇ ਅੱਤਵਾਦੀਆਂ ਨੂੰ ਕੱਢਣ ਲਈ ਫੌਜ 'ਤੇ ਪੱਥਰ ਮਾਰਨ ਨੂੰ ਕਿਹਾ ਗਿਆ। ਮਸਜਿਦਾਂ 'ਚ ਕੁੱਝ ਹੀ ਦੇਰ 'ਚ ਜਿਹਾਦੀ ਨਾਅਰੇ ਗੁੰਝਣ ਲੱਗੇ ਅਤੇ ਗਲੀਆਂ 'ਚ ਨਾਅਰੇਬਾਜ਼ੀ ਕਰਦੀ ਹੋਈ ਭੀੜ ਨੇ ਫੌਜ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਦੌਰਾਨ ਸੰਬੂਰਾ ਨੇੜੇ ਇਲਾਕਿਆਂ ਤੋਂ ਵੀ ਲੋਕ ਘੁਸਪੈਠ ਵਾਲੇ ਸਥਾਨ ਵੱਲ ਆਉਣ ਲੱਗੇ।
ਪੁਲਸ ਨੇ ਪੱਥਰ ਮਾਰ ਰਹੀ ਭੀੜ ਨੂੰ ਸਬਕ ਸਿਖਾਉਣ ਲਈ ਬਲ ਦਾ ਪ੍ਰਯੋਗ ਕੀਤਾ। ਜਿਸ ਦੌਰਾਨ ਇਹ ਹਿੰਸਕ ਝੜਪ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੇ ਬਾਕੀ ਸਾਥੀ ਜਿਨ੍ਹਾਂ 'ਚ ਲਲਹਾਰੀ ਵੀ ਸ਼ਾਮਲ ਹੈ, ਅੱਧੀ ਰਾਤ ਤੋਂ ਬਾਅਦ ਭੱਜਣ 'ਚ ਕਾਮਯਾਬ ਹੋ ਗਏ। ਹਾਲਾਂਕਿ ਦੋਵੇਂ ਗੰਭੀਰ ਰੂਪ 'ਚ ਜ਼ਖਮੀ ਹਨ। ਇਸ ਲਈ ਸੰਬੂਰਾ ਅਤੇ ਉਸ ਦੇ ਨੇੜਲੇ, ਦੂਰ ਦੇ ਇਲਾਕਿਆਂ 'ਚ ਸ਼ੱਕੀ ਤੱਥਾਂ ਅਤੇ ਮਕਾਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।