ਜੰਮੂ-ਕਸ਼ਮੀਰ : 70 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਚੜ੍ਹੇ ਪੁਲਸ ਅੜਿੱਕੇ, 12 ਲੱਖ ਰੁਪਏ ਵੀ ਬਰਾਮਦ

Friday, Apr 07, 2023 - 01:12 AM (IST)

ਜੰਮੂ-ਕਸ਼ਮੀਰ : 70 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਚੜ੍ਹੇ ਪੁਲਸ ਅੜਿੱਕੇ, 12 ਲੱਖ ਰੁਪਏ ਵੀ ਬਰਾਮਦ

ਜੰਮੂ/ਸ਼੍ਰੀਨਗਰ (ਨਿਸ਼ਚੇ) : ਨਸ਼ਾ ਤਸਕਰਾਂ ਖ਼ਿਲਾਫ਼ ਜਾਰੀ ਮੁਹਿੰਮ ਤਹਿਤ ਜੰਮੂ-ਕਸ਼ਮੀਰ ਪੁਲਸ ਨੇ ਰਾਜਬਾਗ ਤੋਂ 2 ਟਰਾਂਸ ਬਾਰਡਰ ਸਮਗਲਰਾਂ ਸੱਜ਼ਾਦ ਬਦਾਨਾ ਅਤੇ ਜ਼ਾਹਿਰ ਨਿਵਾਸੀ ਕਰਨਾਹ ਕੁਪਵਾੜਾ ਨੂੰ 11.089 ਕਿਲੋ ਹੈਰੋਇਨ ਅਤੇ 11,82,500 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 70 ਕਰੋੜ ਰੁਪਏ ਦੱਸੀ ਗਈ ਹੈ।

ਇਹ ਵੀ ਪੜ੍ਹੋ : ਮਹਿਲਾ ਮੁਲਾਜ਼ਮ ਨੂੰ ਢਾਈ ਸਾਲ ਤੱਕ ਨਸ਼ਾ ਦੇ ਕੇ ਕਰਦੇ ਰਹੇ ਜਬਰ-ਜ਼ਿਨਾਹ, ਚੜ੍ਹੇ ਪੁਲਸ ਅੜਿੱਕੇ

ਪੁਲਸ ਨੇ ਮੁਲਜ਼ਮਾਂ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਡੀ. ਜੀ. ਪੀ. ਕਸ਼ਮੀਰ ਦੇ ਅਨੁਸਾਰ ਇਹ ਨਸ਼ੇ ਦੀ ਖੇਪ ਪਾਕਿਸਤਾਨ ਤੋਂ ਲਿਆਂਦੀ ਗਈ ਸੀ।


author

Mandeep Singh

Content Editor

Related News