ਜੰਮੂ-ਕਸ਼ਮੀਰ ''ਚ ''ਹਥਿਆਰ ਸਪਲਾਈ ਕਰਨ ਵਾਲਾ'' ਅੱਤਵਾਦੀ ਬਿਹਾਰ ਦੇ ਛਪਰਾ ਤੋਂ ਗ੍ਰਿਫਤਾਰ

Saturday, Feb 20, 2021 - 10:57 PM (IST)

ਜੰਮੂ-ਕਸ਼ਮੀਰ ''ਚ ''ਹਥਿਆਰ ਸਪਲਾਈ ਕਰਨ ਵਾਲਾ'' ਅੱਤਵਾਦੀ ਬਿਹਾਰ ਦੇ ਛਪਰਾ ਤੋਂ ਗ੍ਰਿਫਤਾਰ

ਜੰਮੂ (ਅੰਦੋਤਰਾ)- ਜੰਮੂ-ਕਸ਼ਮੀਰ ਦੀ ਪੁਲਸ ਨੇ ਬਿਹਾਰ ਦੇ ਛਪਰਾ ਵਿਚ ਇਕ ਅੱਤਵਾਦੀ ਜਾਵੇਦ ਆਲਮ ਅੰਸਾਰੀ ਨੂੰ ਗ੍ਰਿਫਤਾਰ ਕੀਤਾ ਹੈ। ਜੰਮੂ ਲਿਆਉਣ ਦੇ ਨਾਲ ਹੀ ਪੁਲਸ ਵਲੋਂ ਅਦਾਲਤ ਵਿਚੋਂ ਉਸ ਦਾ 7 ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ ਹੈ। 
ਦੱਸਣਯੋਗ ਹੈ ਕਿ ਜਾਵੇਦ ਆਲਮ ਅੰਸਾਰੀ ਦੀ ਗ੍ਰਿਫਤਾਰੀ ਦੇ ਨਾਲ ਹੀ ਗੰਜਯਾਲ ਪੁਲਸ ਥਾਣਾ ਅਧੀਨ ਕੁੰਜਵਾਨੀ ਇਲਾਕੇ ਵਿਚੋਂ 6 ਫਰਵਰੀ ਨੂੰ ਲਸ਼ਕਰ-ਏ-ਮੁਸਤਫਾ ਦੇ ਚੀਫ ਕਮਾਂਡਰ ਹਦਾਇਤ-ਉੱਲਾਹ ਮਲਿਕ ਦੀ ਗ੍ਰਿਫਤਾਰੀ ਪਿੱਛੋਂ ਹੁਣ ਤੱਕ ਪੁਲਸ ਵਲੋਂ ਇਸ ਮਾਮਲੇ ਵਿਚ ਉਸ ਦੀ ਪਤਨੀ ਸਮੇਤ 7 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 
ਪੁਲਸ ਮੁਤਾਬਕ ਜੰਮੂ-ਕਸ਼ਮੀਰ ਵਿਚ ਬਿਹਾਰ ਤੋਂ ਹਥਿਆਰਾਂ ਦੀ ਸਪਲਾਈ ਕਰਨ ਦੇ ਮਾਮਲੇ ਵਿਚ ਇਸ ਤੋਂ ਪਹਿਲਾਂ ਛਪਰਾ ਦੇ ਸ਼ੌਕਤ ਅਹਿਮਦ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸ਼ੌਕਤ ਦੀ ਗ੍ਰਿਫਤਾਰੀ ਪਿੱਛੋਂ ਜੰਮੂ-ਕਸ਼ਮੀਰ ਪੁਲਸ ਨੇ ਬਿਹਾਰ ਪੁਲਸ ਨਾਲ ਸੰਪਰਕ ਕਰ ਕੇ ਅੱਤਵਾਦੀ ਜਾਵੇਦ ਨੂੰ ਗ੍ਰਿਫਤਾਰ ਕਰਨ ਲਈ ਛਪਰਾ ਵਿਖੇ ਇਕ ਟੀਮ ਭੇਜੀ ਸੀ। ਗ੍ਰਿਫਤਾਰ ਕਰਨ ਦੌਰਾਨ ਉਸ ਕੋਲੋਂ 6 ਪਿਸਤੌਲਾਂ ਅਤੇ ਕੁਝ ਹੋਰ ਅਸਲਾ ਬਰਾਮਦ ਹੋਇਆ। 
ਪੁਲਸ ਵਲੋਂ 6 ਤੋਂ 20 ਫਰਵਰੀ ਤੱਕ ਜੰਮੂ ਵਿਚ ਅੱਤਵਾਦੀ ਨੈੱਟਵਰਕ ਸਥਾਪਿਤ ਕਰਨ ਦੀ ਸਾਜ਼ਿਸ਼ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਅੱਤਵਾਦ ਨਾਲ ਜੁੜੇ ਵੱਖ-ਵੱਖ ਮਾਮਲਿਆਂ ਵਿਚ ਕੁਲ 12 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News