ਲੋਕ ਸਭਾ ਚੋਣਾਂ : ਜੰਮੂ-ਕਸ਼ਮੀਰ ''ਚ ਸਖਤ ਸੁਰੱਖਿਆ ਦਰਮਿਆਨ ਪੈ ਰਹੀਆਂ ਨੇ ਵੋਟਾਂ

04/29/2019 10:31:27 AM

ਸ਼੍ਰੀਨਗਰ (ਭਾਸ਼ਾ)— ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਤਹਿਤ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿਚ ਸੋਮਵਾਰ ਨੂੰ ਸਖਤ ਸੁਰੱਖਿਆ ਦਰਮਿਆਨ ਵੋਟਾਂ ਪੈ ਰਹੀਆਂ ਹਨ। ਇਹ ਜ਼ਿਲਾ ਅਨੰਤਨਾਗ ਲੋਕ ਸਭਾ ਚੋਣ ਖੇਤਰ ਦਾ ਹਿੱਸਾ ਹੈ। ਇਸ ਲੋਕ ਸਭਾ ਸੀਟ 'ਤੇ 3 ਪੜਾਵਾਂ 'ਚ ਵੋਟਾਂ ਹੋ ਰਹੀਆਂ ਹਨ, ਜਿਸ ਵਿਚ ਇਹ ਦੂਜੇ ਪੜਾਅ ਦੀਆਂ ਵੋਟਾਂ ਹਨ। ਇਸ ਸੀਟ ਤੋਂ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਸਮੇਤ 18 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇੱਥੇ ਦੱਸ ਦੇਈਏ ਕਿ ਚੌਥੇ ਪੜਾਅ ਵਿਚ 9 ਸੂਬਿਆਂ ਦੀਆਂ 72 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ਵਿਚ ਬਿਹਾਰ ਦੀਆਂ 5, ਜੰਮੂ-ਕਸ਼ਮੀਰ ਦੀ 1, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੀਆਂ 6-6, ਮਹਾਰਾਸ਼ਟਰ ਦੀਆਂ 17, ਯੂ. ਪੀ. ਅਤੇ ਰਾਜਸਥਾਨ ਦੀਆਂ 13-13 ਸੀਟਾਂ ਅਤੇ ਪੱਛਮੀ ਬੰਗਾਲ 'ਚ 8 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 

PunjabKesari

ਓਧਰ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਪੈ ਰਹੀਆਂ ਵੋਟਾਂ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸਾਰੀਆਂ 433 ਵੋਟਿੰਗ ਕੇਂਦਰਾਂ ਨੂੰ ਜਾਂ ਬਹੁਤ ਸੰਵੇਦਨਸ਼ੀਲ ਜਾਂ ਸੰਵੇਦਨਸ਼ੀਲ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਕੁਲਗਾਮ ਜ਼ਿਲੇ ਵਿਚ 4 ਵਿਧਾਨ ਸਭਾ ਖੇਤਰ- ਕੁਲਗਾਮ, ਦੇਵਸਰ, ਨੂਰਾਬਾਦ ਅਤੇ ਹੋਮ ਸ਼ਾਲੀਬੁਘ ਹਨ, ਜਿਸ 'ਚ 3,45,489 ਵੋਟਰ ਹਨ। ਇਨ੍ਹਾਂ ਵਿਚੋਂ 1,79,607 ਪੁਰਸ਼, 1,64, 604 ਔਰਤਾਂ, 1265 ਸਰਵਿਸ ਵੋਟਰ ਹਨ ਅਤੇ 13 ਟਰਾਂਸਜੈਂਡਰ ਵੋਟਰ ਸ਼ਾਮਲ ਹਨ।


Tanu

Content Editor

Related News