ਜਾਮੀਆ ਯੂਨੀਵਰਸਿਟੀ ਦੀ ਲਾਇਬਰੇਰੀ ''ਚ ਪੁਲਸ ਦੀ ਕਾਰਵਾਈ ਦਾ ਵੀਡੀਓ ਵਾਇਰਲ

02/16/2020 11:48:30 AM

ਨਵੀਂ ਦਿੱਲੀ— ਜਾਮੀਆ ਕੋ-ਆਰਡੀਨੇਸ਼ਨ ਕਮੇਟੀ ਨੇ ਇਕ ਵੀਡੀਓ ਜਾਰੀ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਇਹ ਵੀਡੀਓ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਲਾਇਬਰੇਰੀ ਦਾ ਹੀ ਹੈ। ਵੀਡੀਓ 'ਚ ਕੁਝ ਸੁਰੱਖਿਆ ਕਰਮਚਾਰੀ ਹੱਥਾਂ 'ਚ ਡੰਡੇ ਫੜੇ ਲਾਇਬਰੇਰੀ 'ਚ ਦਾਖਲ ਹੁੰਦੇ ਦੇਖੇ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਇਹ ਸੀ.ਸੀ.ਟੀ.ਵੀ. ਫੁਟੇਜ ਹੈ। ਇਸ 'ਚ ਡੰਡਿਆਂ ਨਾਲ ਦਾਖਲ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਲਾਇਬਰੇਰੀ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਡੰਡੇ ਮਾਰਦੇ ਦੇਖਿਆ ਜਾ ਸਕਦਾ ਹੈ। 

ਜਾਮੀਆ ਕੋ-ਆਰਡੀਨੇਸ਼ਨ ਕਮੇਟੀ ਨੇ ਇਸ ਵੀਡੀਓ ਨੂੰ ਟਵੀਟ ਕਰ ਕੇ ਲਿਖਿਆ ਹੈ,''ਓਲਡ ਰੀਡਿੰਗ ਹਾਲ ਦੀ ਪਹਿਲੀ ਮੰਜ਼ਲ 'ਤੇ ਐੱਮ. ਏ./ਐੱਮ. ਫਿਲ ਸੈਕਸ਼ਨ 'ਚ 15 ਦਸੰਬਰ 2019 ਨੂੰ ਪੁਲਸ ਦੀ ਬੇਰਹਿਮੀ ਦਾ ਐਕਸਕਲੂਸਿਵ ਸੀ.ਸੀ.ਟੀ.ਵੀ. ਫੁਟੇਜ। ਦਿੱਲੀ ਪੁਲਸ ਸ਼ਰਮ ਕਰੋ।'' ਟਵੀਟ 'ਚ ਦਿੱਲੀ ਪੁਲਸ ਦੇ ਟਵਿੱਟਰ ਹੈਂਡਲ ਨੂੰ ਵੀ ਟੈਗ ਕੀਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਬੀਤੇ ਸਾਲ 15 ਦਸੰਬਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ਨ ਦੌਰਾਨ ਜਾਮੀਆ ਦੇ ਵਿਦਿਆਰਥੀਆਂ 'ਤੇ ਹਿੰਸਾ ਫੈਲਾਉਣ ਦਾ ਦੋਸ਼ ਲੱਗਾ। ਦੋਸ਼ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਹੰਗਾਮਾ ਕੀਤਾ, ਗੱਡੀਆਂ ਅਤੇ ਪੁਲਸ ਵਾਲਿਆਂ 'ਤੇ ਪਥਰਾਅ ਕੀਤੇ ਆਗਜਨੀ ਕੀਤੀ।


DIsha

Content Editor

Related News