ਹੁਣ ਦਿੱਲੀ ''ਚ ਇਕ ਹੋਰ SHO ਕੋਰੋਨਾ ਪਾਜ਼ੇਟਿਵ

Saturday, May 16, 2020 - 03:48 PM (IST)

ਹੁਣ ਦਿੱਲੀ ''ਚ ਇਕ ਹੋਰ SHO ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ-ਦਿੱਲੀ ਪੁਲਸ ਦੇ ਜਵਾਨ ਅਤੇ ਅਧਿਕਾਰੀਆਂ ਦਾ ਕੋਰੋਨਾ ਦੀ ਚਪੇਟ 'ਚ ਆਉਣ ਦਾ ਸਿਲਸਿਲਾ ਜਾਰੀ ਹੈ। 3 ਦਿਨਾਂ ਦੇ ਅੰਦਰ ਦਿੱਲੀ ਦੇ ਥਾਣੇ ਦਾ ਇਕ ਹੋਰ ਐੱਸ.ਐੱਚ.ਓ ਕੋਰੋਨਾ ਪਾਜ਼ੇਟਿਵ ਮਿਲਿਆ ਹੈ। ਜਾਣਕਾਰੀ ਮੁਤਾਬਕ ਹੁਣ ਜਾਮੀਆ ਪੁਲਸ ਸਟੇਸ਼ਨ 'ਚ ਤਾਇਨਾਤ ਐੱਸ.ਐੱਚ.ਓ ਕੋਰੋਨਾ ਪਾਜ਼ੇਟਿਵ ਮਿਲਿਆ ਹੈ। ਦਰਅਸਲ ਕੁਝ ਦਿਨ ਪਹਿਲਾਂ ਜਾਮੀਆ ਪੁਲਸ ਸਟੇਸ਼ਨ ਦਾ ਇਕ ਪੁਲਸ ਕਰਮਚਾਰੀ ਕੋਰੋਨਾ ਪਾਜ਼ੇਟਿਵ ਮਿਲਿਆ ਸੀ, ਜਿਸ ਤੋਂ ਬਾਅਦ ਐੱਸ.ਐਚ.ਓ ਸਮੇਤ ਕਈ ਲੋਕਾਂ ਦਾ ਟੈਸਟ ਹੋਇਆ ਸੀ। ਐੱਸ.ਐੱਚ.ਓ ਦੀ ਰਿਪੋਰਟ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਆਈ। ਇਸ ਤੋਂ ਪਹਿਲਾਂ ਉੱਤਮ ਨਗਰ, ਲਾਲਪਤ ਨਗਰ ਅਤੇ ਨਾਰਥ ਐਵੇਨਿਊ ਥਾਣਿਆਂ ਦੇ ਐੱਸ.ਐੱਚ.ਓ ਕੋਰੋਨਾ ਪੀੜਤ ਮਿਲੇ ਸੀ।

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਦਿੱਲੀ ਦੇ ਉੱਤਮ ਨਗਰ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ ਕੋਰੋਨਾ ਪਾਜ਼ੇਟਿਵ ਮਿਲਿਆ ਸੀ। ਐੱਸ.ਐੱਚ.ਓ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਸਟੇਸ਼ਨ ਦੇ 6 ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ। ਇਸ ਤੋਂ ਬਾਅਦ ਲਾਜਪਤ ਨਗਰ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਸੀ। ਉਨ੍ਹਾਂ ਦੇ ਕੋਰੋਨਾ ਪੀੜਤ ਹੋਣ ਤੋਂ ਬਾਅਦ ਥਾਣੇ 'ਚ ਤਾਇਨਾਤ 5 ਹੋਰ ਪੁਲਸ ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ।

ਇਸ ਦੇ ਨਾਲ ਹੀ ਵੀਰਵਾਰ ਨੂੰ ਐੱਸ.ਐੱਚ.ਓ ਨਾਰਥ ਐਵੇਨਿਊ ਕੋਰੋਨਾ ਪਾਜ਼ੇਟਿਵ ਮਿਲੇ ਸੀ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਨਾਰਥ ਐਵੇਨਿਊ ਪੁਲਸ ਸਟੇਸ਼ਨ ਰਾਸ਼ਟਰਪਤੀ ਭਵਨ ਦੇ ਕਾਫੀ ਨੇੜੇ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ 'ਚ ਹੁਣ ਤੱਕ 168 ਪੁਲਸ ਕਰਮਚਾਰੀ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ। 


author

Iqbalkaur

Content Editor

Related News