ਜਲ ਜੀਵਨ ਸ਼ਿਮਨ: ਗੋਆ ਨੇ ਹਾਸਲ ਕੀਤਾ ਸਾਫ ਪਾਣੀ ਪਹੁੰਚਾਉਣ ਦਾ ਟੀਚਾ

10/10/2020 2:21:55 PM


ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੇਂਡੂ ਖੇਤਰਾਂ ਵਿਚ ਜਲ ਜੀਵਨ ਸ਼ਿਮਨ ਤਹਿਤ 'ਹਰ ਘਰ ਨੂੰ ਨਲ ਨਾਲ ਜਲ' ਪਹੁੰਚਾਉਣ ਦਾ ਸੁਫ਼ਨਾ ਸਾਕਾਰ ਹੋਣ ਲੱਗਾ ਹੈ। ਇਸ ਯੋਜਨਾ ਤਹਿਤ ਗੋਆ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਇਕ ਸਾਲ ਦੇ ਅੰਦਰ ਆਪਣੇ ਸਾਰੇ 2.30 ਲੱਖ ਪੇਂਡੂ ਪਰਿਵਾਰਾਂ ਨੂੰ ਸਾਫ ਪੀਣ ਵਾਲਾ ਪਾਣੀ ਪਹੁੰਚਾਉਣ ਦਾ ਟੀਚਾ ਹਾਸਲ ਕਰ ਲਿਆ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 15 ਅਗਸਤ ਨੂੰ ਲਾਲ ਕਿਲ੍ਹਾ ਤੋਂ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਪੇਂਡੂ ਜੀਵਨ ਨੂੰ ਸੁਖ਼ਦ ਬਣਾਉਣ ਲਈ ਸਾਰੇ ਪਰਿਵਾਰਾਂ ਨੂੰ ਸਾਫ ਪੀਣ ਵਾਲਾ ਪਾਣੀ ਪਹੁੰਚਾਉਣਾ ਜ਼ਰੂਰੀ ਹੈ। ਇਸ ਲਈ ਜਲ ਜੀਵਨ ਸ਼ਿਮਨ ਤਹਿਤ ਹਰ ਘਰ ਨੂੰ ਨਲ ਤੋਂ ਪਾਣੀ ਦੇਣ ਦੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਸੀ ਕਿ ਇਸ ਨਾਲ ਪਿੰਡ ਵਾਸੀਆਂ ਦੀ ਸਿਹਤ ਵਿਚ ਸੁਧਾਰ ਹੋਵੇਗਾ ਅਤੇ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਨਜਿੱਠਣ 'ਚ ਆਸਾਨੀ ਹੋਵੇਗੀ। ਮਿਸ਼ਨ ਤਹਿਤ ਹਰ ਗਰੀਬ ਅਤੇ ਕਮਜ਼ੋਰ ਪੇਂਡੂ ਪਰਿਵਾਰ ਨੂੰ ਸਾਫ ਪੀਣ ਵਾਲਾ ਪਾਣੀ ਉਪਲੱਬਧ ਕਰਾਉਣਾ ਹੈ। 

ਲਾਲ ਕਿਲ੍ਹਾ ਤੋਂ ਮੋਦੀ ਦੀ ਜਲ ਜੀਵਨ ਮਿਸ਼ਨ ਦੇ ਐਲਾਨ ਤੋਂ ਬਾਅਦ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਇਸ ਕੰਮ ਨੂੰ ਮਿਸ਼ਨ ਮੋਡ 'ਤੇ ਲਿਆ ਅਤੇ ਦੇਸ਼ ਦੇ ਹਰ ਘਰ ਨੂੰ ਨਲ ਤੋਂ ਪਾਣੀ ਦੇਣ ਦਾ 4 ਸਾਲ ਦਾ ਇਕ ਪ੍ਰੋਗਰਾਮ ਤਿਆਰ ਕੀਤਾ। ਜਿਸ ਦੇ ਤਹਿਤ 2024 ਤੱਕ ਪੇਂਡੂ ਪਰਿਵਾਰਾਂ ਨੂੰ ਨਲਾਂ ਰਾਹੀਂ ਸਾਫ ਪੀਣ ਵਾਲਾ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਕੇਂਦਰ ਸਰਕਾਰ ਨੇ ਇਸ ਲਈ ਪੈਸਿਆਂ ਦੀ ਉੱਚਿਤ ਵਿਵਸਥਾ ਕੀਤੀ ਹੈ ਅਤੇ ਮੰਤਰਾਲਾ ਮਿਸ਼ਨ ਦੇ ਤੌਰ 'ਤੇ ਇਸ ਕੰਮ ਨੂੰ ਅਮਲ 'ਚ ਲਿਆਉਣ ਦਾ ਕੰਮ ਕਰ ਰਿਹਾ ਹੈ।

ਪ੍ਰੋਗਰਾਮ ਨੂੰ ਕਿਵੇਂ ਅਮਲ ਵਿਚ ਲਿਆਉਣਾ ਹੈ ਅਤੇ ਹਰ ਘਰ ਵਿਚ ਪਾਣੀ ਕਦੋਂ ਅਤੇ ਕਿੱਥੇ ਪਹੁੰਚਾਉਣਾ ਹੈ, ਇਸ ਲਈ ਸੂਬਿਆਂ ਅਤੇ ਕੇਂਦਰ ਸਰਕਾਰ ਨੇ ਪ੍ਰੋਗਰਾਮ ਤੈਅ ਕੀਤਾ ਹੋਇਆ ਹੈ ਪਰ ਪ੍ਰਧਾਨ ਮੰਤਰੀ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ 'ਤੇ 2 ਅਕਤੂਬਰ ਨੂੰ ਇਸ ਮਿਸ਼ਨ ਨੂੰ ਮੁਹਿੰਮ ਬਣਾਉਣ ਦਾ ਇਕ ਹੋਰ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਪਿੰਡ ਦੇ ਬੱਚਿਆਂ ਨੂੰ ਇਸ ਮਿਸ਼ਨ ਨਾਲ ਜੋੜਨ ਦਾ ਪ੍ਰੋਗਰਾਮ ਬਣਾਇਆ ਅਤੇ ਗਾਂਧੀ ਦੀ 151ਵੀਂ ਜਯੰਤੀ 'ਤੇ 100 ਦਿਨ ਦੀ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਲਈ 29 ਸਤੰਬਰ ਨੂੰ ਜਲ ਜੀਵਨ ਮਿਸ਼ਨ ਦਾ 'ਲੋਗੋ' ਜਾਰੀ ਕਰ ਕੇ ਗ੍ਰਾਮ ਪੰਚਾਇਤਾਂ, ਪਾਣੀ ਕਮੇਟੀਆਂ ਅਤੇ ਪੇਂਡੂ ਪੱਧਰ 'ਤੇ ਇਸ ਅੰਦੋਲਨ ਨਾਲ ਜੁੜੇ ਹੋਰ ਪ੍ਰੋਗਰਾਮਾਂ ਨੂੰ ਅਮਲ ਵਿਚ ਲਿਆਉਣ ਦਾ ਦਿਸ਼ਾ-ਨਿਰਦੇਸ਼ ਜਾਰੀ ਕੀਤਾ।


Tanu

Content Editor

Related News