ਜੈਸ਼ੰਕਰ ਨੇ ਦੋਹਾ ''ਚ ਕਤਰ ਦੇ ਵਿਦੇਸ਼ ਮੰਤਰੀ ਨਾਲ ਅਫਗਾਨਿਸਤਾਨ ਮੁੱਦੇ ''ਤੇ ਕੀਤੀ ਚਰਚਾ

Saturday, Aug 21, 2021 - 03:36 AM (IST)

ਜੈਸ਼ੰਕਰ ਨੇ ਦੋਹਾ ''ਚ ਕਤਰ ਦੇ ਵਿਦੇਸ਼ ਮੰਤਰੀ ਨਾਲ ਅਫਗਾਨਿਸਤਾਨ ਮੁੱਦੇ ''ਤੇ ਕੀਤੀ ਚਰਚਾ

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਤਰ ਦੇ ਆਪਣੇ ਹਮਰੁਤਬਾ ਸ਼ੇਖ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲ-ਥਾਨੀ ਦੇ ਨਾਲ ਅਫਗਾਨਿਸਤਾਨ ਦੀ ਸਥਿਤੀ 'ਤੇ ਗੱਲਬਾਤ ਕੀਤੀ। ਅਮਰੀਕਾ ਦੌਰੇ ਤੋਂ ਪਰਤਦੇ ਹੋਏ ਦੋਹਾ ਵਿੱਚ ਆਪਣੇ ਪੜਾਅ ਵਿੱਚ ਉਨ੍ਹਾਂ ਨੇ ਇਹ ਗੱਲਬਾਤ ਕੀਤੀ। 

ਇਹ ਵੀ ਪੜ੍ਹੋ - ਜੇਲ੍ਹ ਤੋਂ ਨਿਕਲੇ ਅੱਤਵਾਦੀ ਕਰ ਸਕਦੇ ਹਨ ਹਮਲਾ, ਦਿਆਂਗੇ ਮੂੰਹ ਤੋੜ ਜਵਾਬ: ਜੋਅ ਬਾਈਡੇਨ

ਕਤਰ ਦੀ ਰਾਜਧਾਨੀ ਦੋਹਾ ਵਿੱਚ ਅਫਗਾਨ ਸ਼ਾਂਤੀ ਗੱਲਬਾਤ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਿੱਚ ਖਾੜੀ ਦੇਸ਼ ਕਤਰ ਦੀ ਮਹੱਤਵਪੂਰਣ ਭੂਮਿਕਾ ਹੈ।

ਜੈਸ਼ੰਕਰ ਨੇ ਟਵੀਟ ਕੀਤਾ, ‘‘ਦੋਹਾ ਵਿੱਚ ਰੁੱਕਣ ਦੌਰਾਨ ਕਤਰ ਦੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲ-ਥਾਨੀ ਨਾਲ ਚਰਚਾ ਹੋਈ। ਅਫਗਾਨਿਸਤਾਨ ਨੂੰ ਲੈ ਕੇ ਉਨ੍ਹਾਂ ਨਾਲ ਲਾਭਦਾਇਕ ਚਰਚਾ ਹੋਈ।’’ ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਸੰਘਰਸ਼ ਸਮਾਧਾਨ ਲਈ ਕਤਰ ਦੇ ਵਿਸ਼ੇਸ਼ ਦੂਤ ਮੁਤਲਾਕ ਬਿਨ ਮਾਜਿਦ ਅਲ-ਕਹਤਾਨੀ ਨੇ ਭਾਰਤ ਦਾ ਦੌਰਾ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News