SPO ਦੇ ਕਤਲ ''ਚ ਸ਼ਾਮਲ ਸਨ ਜੈਸ਼ ਦੇ ਅੱਤਵਾਦੀ, ਕਸ਼ਮੀਰ ਦੇ IG ਨੇ ਕਿਹਾ- ਜਲਦ ਹੋਣਗੇ ਢੇਰ
Wednesday, Jun 30, 2021 - 10:33 AM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਸਪੈਸ਼ਲ ਪੁਲਸ ਅਫ਼ਸਰ (ਐੱਸ.ਪੀ.ਓ.) ਫਿਆਜ਼ ਅਹਿਮਦ ਭਟ, ਉਨ੍ਹਾਂ ਦੀ ਪਤਨੀ ਅਤੇ ਧੀ ਦੇ ਕਤਲ 'ਚ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਜੈਸ਼ ਦੇ ਪਾਕਿਸਤਾਨੀ ਅੱਤਵਾਦੀ ਦੇ ਨਾਲ ਹੀ ਇਕ ਸਥਾਨਕ ਦੀ ਵੀ ਪਛਾਣ ਕੀਤੀ ਗਈ ਹੈ। ਕਸ਼ਮੀਰ ਪੁਲਸ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆ,''ਪੁਲਵਾਮਾ ਦੇ ਤ੍ਰਾਲ 'ਚ ਸਪੈਸ਼ਲ ਪੁਲਸ ਅਫ਼ਸਰ ਫਿਆਜ਼ ਅਹਿਮਦ ਭਟ, ਉਨ੍ਹਾਂ ਦੀ ਪਤਨੀ ਅਤੇ ਧੀ ਦੇ ਕਤਲ ਦੇ ਸਿਲਸਿਲੇ 'ਚ ਅਸੀਂ ਇਕ ਸਥਾਨਕ ਨਾਗਰਿਕ ਅਤੇ ਜੈਸ਼ ਏ ਮੁਹੰਮਦ ਦੇ ਪਾਕਿਸਤਾਨੀ ਅੱਤਵਾਦੀ ਦੀ ਪਛਾਣ ਕਰ ਲਈ ਹੈ। ਉਨ੍ਹਾਂ ਨੂੰ ਟਰੈਕ ਕੀਤਾ ਜਾ ਰਿਹਾ ਹੈ। ਜਲਦ ਹੀ ਉਨ੍ਹਾਂ ਨੂੰ ਢੇਰ ਕਰਨ 'ਚ ਕਾਮਯਾਬ ਹੋਵਾਂਗੇ।''
ਇਸ ਤੋਂ ਪਹਿਲਾਂ ਆਈ.ਜੀ.ਪੀ. ਪੁਲਸ ਐੱਸ.ਪੀ.ਓ. ਦੇ ਪਰਿਵਾਰ ਵਾਲਿਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਹਮਦਰਦੀ ਦਿੱਤੀ। ਉਨ੍ਹਾਂ ਕਿਹਾ,''ਅੱਤਵਾਦੀਆਂ ਨੇ ਸਾਡੇ ਐੱਸ.ਪੀ.ਓ. 'ਤੇ ਗੋਲੀਆਂ ਚਲਾਈਆਂ। ਐੱਸ.ਪੀ.ਓ. ਦੀ ਪਤਨੀ ਅਤੇ ਧੀ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਤਵਾਦੀਆਂ ਨੇ ਉਨ੍ਹਾਂ 'ਤੇ ਵੀ ਗੋਲੀਆਂ ਚਲਾਈਆਂ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।