ਮਾਫੀਆ 'ਤੇ ਕਾਬੂ ਪਾਉਣ ਲਈ ਜੈਰਾਮ ਸਰਕਾਰ ਨੇ ਬਣਾਈ ਨਵੀਂ ਯੋਜਨਾ

Saturday, Mar 24, 2018 - 05:07 PM (IST)

ਊਨਾ (ਅਮਿਤ)— ਸੀ.ਐੈੱਮ. ਜੈਰਾਮ ਠਾਕੁਰ ਦਾ ਜ਼ਿਲਾ ਊਨਾ 'ਚ ਦੋ ਦਿਨਾਂ ਦਾ ਦੌਰਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਪਹਿਲੇ ਦਿਨ ਲੱਗਭਗ 16 ਕਰੋੜ ਦੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ। ਸੀ.ਐੈੱਮ. ਨੇ ਉੱਪਰ ਦੇਹਲਾਂ 'ਚ ਲੱਗਭਗ 80 ਲੱਖ ਰੁਪਏ ਦੀ ਲਾਗਤ ਵਾਲੀ ਦੇਹਲਾਂ ਤੋਂ ਦਿਆਲਾ ਮੁਹੱਲਾ ਸੰਪਰਕ ਮਾਰਗ ਦੇ ਮਜ਼ਬੂਤ ਅਤੇ ਸੁਧਾਰ ਕਾਰਜ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪਹਿਲੀ ਭਾਰਤੀ ਬਟਾਲੀਅਨ ਬਨਗੜ 'ਚ ਲੱਗਭਗ ਡੇਢ ਕਰੋੜ ਰੁਪਏ ਨਾਲ ਹਥਿਆਰਘਰ ਅਤੇ ਸਟੋਰ ਦਾ ਉਦਘਾਟਨ ਕੀਤਾ।

ਇਸ ਨਾਲ ਹੀ ਲੱਗਭਗ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਟਾਈਪ-ਦੋ-ਕੁਆਟਰ ਅਤੇ ਵਾਰਡਰ ਬੈਰਕ ਦਾ ਉਦਘਾਟਨ ਕੀਤਾ। ਸੀ.ਐੈਮ. ਨੇ ਜਖੇੜਾ 'ਚ ਲੱਗਭਗ 76 ਲੱਖ ਰੁਪਏ ਦੀ ਲਾਗਤ ਨਾਲ ਆਰ.ਟੀ.ਓ. ਬੈਰੀਅਰ ਨਾਲ ਜਖੇੜਾ ਗਾਮੇਸ਼ਾਹ ਵਾਇਆ ਆਬਾਦੀ ਅਰੋਹੀ ਸੜਕ ਦੇ ਮਜ਼ਬੂਤੀਕਰਨ ਕਾਰਜ ਦਾ ਉਦਘਾਟਨ ਵੀ ਕੀਤਾ।

PunjabKesari
ਨਵੀਂ ਨੀਤੀ ਲਿਆਉਣ ਦੀ ਤਿਆਰੀ
ਸੀ.ਐੈੱਮ. ਨੇ ਫਤਿਆਵਾਲ 'ਚ ਲੱਗਭਗ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਪੁੱਲਾਂ ਦਾ ਉਦਘਾਟਨ ਕੀਤਾ। ਨਾਲ ਹੀ ਜ਼ਿਲਾ ਜੇਲ ਬਨਖੜ 'ਚ ਟਾਈਪ-ਦੋ ਅਤੇ ਤਿੰਨ ਰਿਹਾਇਸ਼ ਅਤੇ ਵਾਰਡਰ ਬੈਰਕ ਦਾ ਉਦਘਾਟਨ ਕੀਤਾ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸੀ.ਐੈੱਮ. ਜੈਰਾਮ ਠਾਕੁਰ ਨੇ ਕਾਂਗਰਸ ਕਾਰਜਕਾਲ ਦੌਰਾਨ ਭਾਜਪਾ ਵੱਲੋਂ ਰਾਜਪਾਲ ਨੂੰ ਸੌਂਪੀ ਗਈ ਚਾਰਜਸ਼ੀਟ 'ਤੇ ਹਮੇਸ਼ਾ ਆਉਣ 'ਤੇ ਕਾਰਵਾਈ ਦੀ ਗੱਲ ਕਹੀ। ਨਾਲ ਹੀ ਸੀ.ਐੈੱਮ. ਨੇ ਖਨਨ ਗਤੀਵਿਧੀਆ 'ਤੇ ਕਾਬੂ ਪਾਉਣ ਲਈ ਨਵੀਂ ਨੀਤੀ ਲਿਆਉਣ ਦੀ ਗੱਲ ਕਹੀ। ਸੀ.ਐੈੱਮ. ਨੇ ਕਿਹਾ ਪ੍ਰਦੇਸ਼ ਨੂੰ ਮਾਫੀਆ ਮੁਕਤ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਪ੍ਰਦੇਸ਼ ਸਰਕਾਰ ਗੰਭੀਰ ਹੈ। ਸੀ.ਐੱਮ. ਨੇ ਕਿਹਾ ਕਿ ਪ੍ਰਦੇਸ਼ 'ਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਭਾਜਪਾ ਦੀ ਸਰਕਾਰ ਗੰਭੀਰ ਹੈ। ਉਨ੍ਹਾਂ ਨੇ ਕਿਹੈ ਹੈ ਕਿ ਹਰਿਆਣਾ 'ਚ ਦੁਰਵਿਵਹਾਰ ਖਿਲਾਫ ਬਣਾਏ ਗਏ ਕਾਨੂੰਨ ਨੂੰ ਹਿਮਾਚਲ ਦੀ ਸਰਕਾਰ ਤਿਆਰੀ 'ਚ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕਾਨੂੰਨ 'ਚ ਬਦਲਾਅ ਦੀ ਜ਼ਰੂਰਤ ਮਹਿਸੂਸ ਕੀਤੀ ਜਾਵੇਗੀ ਤਾਂ ਪ੍ਰਦੇਸ਼ ਸਰਕਾਰ ਜ਼ਰੂਰ ਇਸ 'ਤੇ ਵਿਚਾਰ ਕਰੇਗੀ।

PunjabKesari


Related News