ਜੈਪੁਰ 'ਚ ਭਿੜੇ ਭਾਜਪਾ-ਕਾਂਗਰਸ ਦੇ ਕਾਰਕੁਨ, ਹੋਈ ਪੱਥਰਬਾਜ਼ੀ

Tuesday, Dec 08, 2020 - 01:53 PM (IST)

ਜੈਪੁਰ 'ਚ ਭਿੜੇ ਭਾਜਪਾ-ਕਾਂਗਰਸ ਦੇ ਕਾਰਕੁਨ, ਹੋਈ ਪੱਥਰਬਾਜ਼ੀ

ਜੈਪੁਰ- ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਭਾਰਤ ਬੰਦ ਦੌਰਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਜਤਾਉਣ ਆਏ ਭਾਰਤੀ ਰਾਸ਼ਟਰੀ ਵਿਦਿਆਰਥੀ ਸੰਗਠਨ (ਐੱਨ.ਐੱਸ.ਯੂ.ਆਈ.) ਕਾਰਕੁਨਾਂ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੂਥ ਮੋਰਚਾ ਵਰਕਰਾਂ ਨਾਲ ਅੱਜ ਯਾਨੀ ਮੰਗਲਵਾਰ ਨੂੰ ਝੜਪ ਹੋ ਗਈ। ਐੱਨ.ਐੱਸ.ਯੂ.ਆਈ. ਦੇ ਪ੍ਰਦੇਸ਼ ਪ੍ਰਧਾਨ ਅਭਿਸ਼ੇਕ ਚੌਧਰੀ ਦੀ ਅਗਵਾਈ 'ਚ ਐੱਨ.ਐੱਸ.ਯੂ.ਆਈ. ਦੇ ਵਰਕਰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਅਤੇ ਭਾਰਤ ਬੰਦ ਦੇ ਸਮਰਥਨ 'ਚ ਭਾਜਪਾ ਦੇ ਪ੍ਰਦੇਸ਼ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਪਹੁੰਚੇ ਅਤੇ ਨਾਅਰੇਬਾਜ਼ੀ ਕਰ ਕੇ ਪ੍ਰਦਰਸ਼ਨ ਕਰਨ ਲੱਗੇ।

ਇਹ ਵੀ ਪੜ੍ਹੋ : ਭਾਰਤ ਬੰਦ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਿੜੀ ਜੰਗ, ਆਪਸ 'ਚ ਭਿੜੇ ਯੂਜ਼ਰਸ ਬੋਲੇ...

ਇਸ ਦੌਰਾਨ ਉੱਥੇ ਪਹਿਲਾਂ ਤੋਂ ਮੌਜੂਦ ਭਾਜਪਾ ਯੂਥ ਮੋਰਚਾ ਦੇ ਵਰਕਰਾਂ ਨਾਲ ਉਨ੍ਹਾਂ ਦਾ ਟਕਰਾਅ ਹੋ ਗਿਆ। ਐੱਨ.ਐੱਸ.ਯੂ.ਆਈ. ਅਤੇ ਭਾਜਪਾ ਯੂਥ ਮੋਰਚਾ ਦੇ ਵਰਕਰਾਂ 'ਚ ਝੜਪ ਹੋਣ 'ਤੇ ਪੁਲਸ ਨੇ ਵਿਚ-ਬਚਾਅ ਕੀਤਾ ਅਤੇ ਦੋਹਾਂ ਦੇ ਵਰਕਰਾਂ ਨੂੰ ਵੱਖ ਕੀਤਾ। ਬਾਅਦ 'ਚ ਪੁਲਸ ਨੇ ਐੱਨ.ਐੱਸ.ਯੂ.ਆਈ. ਦੇ ਵਰਕਰਾਂ ਨੂੰ ਮੌਕੇ 'ਤੇ ਦੌੜਾ ਦਿੱਤਾ। ਦੂਜੇ ਪਾਸੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਡਾ. ਸਤੀਸ਼ ਪੂਨੀਆਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ 'ਚ ਕਿਹਾ,''ਇਹ ਕਿਹੋ ਜਿਹਾ ਬੰਦ ਅਤੇ ਪ੍ਰਦਰਸ਼ਨ ਹੈ, ਕਿਸ ਗੱਲ ਦਾ ਬੌਖਲਾਹਟ ਹੈ, ਅਸ਼ੋਕ ਗਹਿਲੋਤ ਜੀ ਭਾਜਪਾ ਰਾਜਸਥਾਨ ਦੇ ਪ੍ਰਦੇਸ਼ ਦਫ਼ਤਰ 'ਤੇ ਪੁਲਸ ਦੀ ਮੌਜੂਦਗੀ 'ਚ ਕਾਂਗਰਸ ਦੇ ਗੁੰਡਿਆਂ ਵਲੋਂ ਪਥਰਾਅ ਕੀਤਾ ਜਾ ਰਿਹਾ ਹੈ। ਕਿੱਥੇ ਗਿਆ ਤੁਹਾਡਾ ਲੋਕਤੰਤਰ ਅਤੇ ਸੁਸ਼ਾਸਨ, ਇੰਨਾ ਘਮੰਡ ਠੀਕ ਨਹੀਂ ਹੈ।''

ਇਹ ਵੀ ਪੜ੍ਹੋ : ਭਾਰਤ ਬੰਦ: 'ਸਪਾ' ਵਰਕਰਾਂ ਨੇ ਰੋਕੀ ਰੇਲ, ਪਟੜੀ 'ਤੇ ਲੇਟ ਕੇ ਕੀਤੀ ਨਾਅਰੇਬਾਜ਼ੀ


author

DIsha

Content Editor

Related News