ਜੈਨ ਮੁਨੀ ਸੁਗੇਯਸਾਗਰ ਮਹਾਰਾਜ ਦਾ ਹੋਇਆ ਦੇਹਾਂਤ, ਸਰਕਾਰ ਦੇ ਫ਼ੈਸਲੇ ਵਿਰੁੱਧ 25 ਦਸੰਬਰ ਤੋਂ ਸਨ ਵਰਤ ''ਤੇ
Wednesday, Jan 04, 2023 - 02:26 AM (IST)
ਜੈਪੁਰ (ਭਾਸ਼ਾ)- ਸ਼੍ਰੀ ਸੰਮੇਦ ਸ਼ਿਖਰਜੀ ਨੂੰ ਸੈਰ-ਸਪਾਟਾ ਸਥਾਨ ਘੋਸ਼ਿਤ ਕਰਨ ਦੇ ਝਾਰਖੰਡ ਸਰਕਾਰ ਦੇ ਫੈਸਲੇ ਦੇ ਖਿਲਾਫ ਵਰਤ ਰੱਖ ਰਹੇ ਜੈਨ ਮੁਨੀ ਦਾ ਮੰਗਲਵਾਰ ਨੂੰ ਜੈਪੁਰ ’ਚ ਦਿਹਾਂਤ ਹੋ ਗਿਆ। ਪੁਲਸ ਨੇ ਕਿਹਾ ਕਿ ਉਕਤ ਫ਼ੈਸਲੇ ਖ਼ਿਲਾਫ਼ ਜੈਪੁਰ ’ਚ ਸ਼ਾਂਤੀ ਮਾਰਚ ’ਚ ਹਿੱਸਾ ਲੈਣ ਤੋਂ ਬਾਅਦ ਸੁਗੇਯਸਾਗਰ ਮਹਾਰਾਜ (72) ਸ਼ਹਿਰ ਦੇ ਸੰਗਾਨੇਰ ਇਲਾਕੇ ’ਚ ਸੰਘੀਜੀ ਮੰਦਰ ’ਚ ਵਰਤ ’ਤੇ ਸਨ।
ਇਹ ਖ਼ਬਰ ਵੀ ਪੜ੍ਹੋ - ਮਹਾਨ ਫੁੱਟਬਾਲਰ ਪੇਲੇ ਸਪੁਰਦ-ਏ-ਖ਼ਾਕ, ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)
ਮਾਲਪੁਰਾ ਗੇਟ ਥਾਣੇ ਦੇ ਐੱਸ. ਐੱਚ. ਓ. ਸਤੀਸ਼ ਚੰਦ ਨੇ ਕਿਹਾ ਕਿ ਉਹ ‘ਵਰਤ’ ’ਤੇ ਸਨ ਅਤੇ 25 ਦਸੰਬਰ ਤੋਂ ਬਾਅਦ ਉਨ੍ਹਾਂ ਨੇ ਕੁਝ ਵੀ ਨਹੀਂ ਖਾਧਾ ਸੀ। ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਅਤੇ ਦੁਪਹਿਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।