ਕੈਨੇਡਾ ਤੱਕ ਪਹੁੰਚਿਆ CAA ਦਾ ਵਿਰੋਧ, ਜਗਮੀਤ ਦੀ ਭਾਰਤ ਸਰਕਾਰ ਨੂੰ ਸਲਾਹ

Thursday, Dec 26, 2019 - 08:22 PM (IST)

ਕੈਨੇਡਾ ਤੱਕ ਪਹੁੰਚਿਆ CAA ਦਾ ਵਿਰੋਧ, ਜਗਮੀਤ ਦੀ ਭਾਰਤ ਸਰਕਾਰ ਨੂੰ ਸਲਾਹ

ਓਟਾਵਾ - ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਅਜੇ ਵੀ ਦੇਸ਼ ਭਰ 'ਚ ਵਿਰੋਧ-ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਹੈ। ਉਥੇ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਕਈ ਲੋਕਾਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਹਾਲਾਂਕਿ ਕਈ ਦੇਸ਼ਾਂ ਤੋਂ ਸਮਰਥਨ ਮਿਲਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪ੍ਰਦਰਸ਼ਨਾਂ ਦੇ ਚਲਦਿਆਂ ਉੱਤਰੀ ਅਮਰੀਕੀ ਦੇਸ਼ ਕੈਨੇਡਾ 'ਚ ਵੀ ਨਾਗਰਿਕਤਾ ਕਾਨੂੰਨ ਦੇ ਵਿਰੋਧ ਦੀ ਤਸਵੀਰ ਸਾਹਮਣੇ ਆਈ ਹੈ। ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਨੇ ਸੀ. ਏ. ਏ. ਦਾ ਵਿਰੋਧ ਕੀਤਾ ਹੈ ਅਤੇ ਇਸ ਨੂੰ ਪੱਖਪਾਤੀ ਦੱਸਿਆ ਹੈ।

PunjabKesari

ਜਗਮੀਤ ਸਿੰਘ ਨੇ ਟਵੀਟ ਕਰਦੇ ਹੋਏ ਲਿੱਖਿਆ ਕਿ, ਮੋਦੀ ਸਰਕਾਰ ਵੱਲੋਂ ਸੰਸਦ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਜਾਣ ਬੁੱਝ ਕੇ ਪਾਸ ਕਰਾਇਆ ਗਿਆ ਹੈ, ਜਿਹੜਾ ਕਿ ਮੁਸਲਮਾਨਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਭੇਦਭਾਵ ਕਰਦਾ ਹੈ। ਉਨ੍ਹਾਂ ਆਖਿਆ ਕਿ ਇਹ ਗਲਤ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਜਗਮੀਤ ਨੇ ਅੱਗੇ ਲਿੱਖਿਆ ਕਿ ਵੱਧਦੀ ਨਫਰਤ ਅਤੇ ਧਰੂਵੀਕਰਣ ਦੇ ਸਮੇਂ, ਸਰਕਾਰਾਂ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਜੋੜਣ ਦਾ ਕੰਮ ਕਰੇ ਨਾ ਕਿ ਇਨ੍ਹਾਂ 'ਚ ਵੰਡ ਪਾਉਣ ਦਾ। ਦੱਸ ਦਈਏ ਕਿ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਹਾਲ ਹੀ 'ਚ ਹੋਈਆਂ ਕੈਨੇਡਾ ਦੀਆਂ ਆਮ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਪਿਛਲੀ ਵਾਰ ਦੇ ਮੁਕਾਬਲੇ 'ਚ ਕੁਝ ਸੀਟਾਂ ਜ਼ਰੂਰ ਘੱਟ ਮਿਲੀਆਂ ਹਨ। 2015 'ਚ ਹੋਈਆਂ ਆਮ ਚੋਣਾਂ 'ਚ ਉਨ੍ਹਾਂ ਦਾ ਪਾਰਟੀ ਨੂੰ ਕੁਲ 44 ਸੀਟਾਂ ਮਿਲੀਆਂ ਸਨ, ਜਦਕਿ ਇਸ ਵਾਰ ਉਨ੍ਹਾਂ ਨੂੰ ਸਿਰਫ 24 ਸੀਟਾਂ 'ਤੇ ਜਿੱਤ ਹਾਸਲ ਹੋਈ।

PunjabKesari


author

Khushdeep Jassi

Content Editor

Related News