ਮੈਂ ਪ੍ਰਧਾਨ ਹਾਂ, ਜਿਨ੍ਹਾਂ ਨੇ ਬਦਨਾਮ ਕੀਤਾ ਉਨ੍ਹਾਂ ਖਿਲਾਫ ਜਾਵਾਂਗਾ ਹਾਈਕੋਰਟ: ਜਗਦੀਸ਼ ਝੀਂਡਾ
Monday, Aug 27, 2018 - 10:40 AM (IST)

ਯਮੁਨਾਨਗਰ— ਐੱਚ. ਐੱਸ. ਜੀ. ਪੀ. ਸੀ. 'ਚ ਪ੍ਰਧਾਨ ਅਹੁਦੇ ਨੂੰ ਲੈ ਕੇ ਘਮਾਸਾਨ ਮਚਿਆ ਹੈ। ਸ਼ਨੀਵਾਰ ਨੂੰ ਰੋਹਤਕ 'ਚ ਐੱਚ. ਐੱਸ. ਜੀ. ਪੀ. ਸੀ. ਦੇ ਮੈਂਬਰਾਂ ਨੇ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਅਹੁਦੇ ਤੋਂ ਹਟਾਉਣ ਦਾ ਐਲਾਨ ਕਰਦੇ ਹੋਏ ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲਗਾਏ। ਐਤਵਾਰ ਨੂੰ ਝੀਂਡਾ ਨੇ ਕਿਹਾ ਕਿ ਉਨ੍ਹਾਂ ਖਿਲਾਫ ਸਾਜਿਸ਼ ਰਚੀ ਗਈ। ਉਹ 4 ਸਾਲ ਤੋਂ ਪ੍ਰਧਾਨ ਹਨ ਅਤੇ ਸੁਪਰੀਮ ਕੋਰਟ ਤੋਂ ਫੈਸਲਾ ਆਉਣ ਤੱਕ ਪ੍ਰਧਾਨ ਰਹਿਣਗੇ, ਜਿੰਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਗੱਲ ਕਹੀ ਅਤੇ ਬਦਨਾਮ ਕੀਤਾ, ਉਨ੍ਹਾਂ ਖਿਲਾਫ ਉਹ ਹਾਈਕੋਰਟ ਜਾਣਗੇ, ਕਿਉਂਕਿ ਨਿਯਮ ਅਨੁਸਾਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ। ਐੱਚ. ਐੱਸ. ਜੀ. ਪੀ. ਸੀ. ਦੇ 40 ਮੈਂਬਰ ਹਨ। ਰੋਹਤਕ 'ਚ ਚਨਦੀਪ ਖੁਰਾਨਾ ਨੇ ਇੱਥੇ ਹੋਈ ਮੀਟਿੰਗ 'ਚ 15 ਮੈਂਬਰ ਸਨ। ਜਗਦੀਸ਼ ਝਈਂਡਾ ਜਗਾਧਰੀ 'ਚ ਐੱਚ. ਐੱਸ. ਜੀ. ਪੀ. ਸੀ. ਦੇ ਸਕੱਤਰ ਜੋਗ ਸਿੰਘ ਦੇ ਘਰ ਪੱਤਰਕਾਰ ਗੱਲਬਾਤ ਕਰ ਰਹੇ ਸਨ, ਇੱਥੇ ਐੱਚ. ਐੱਸ. ਜੀ. ਪੀ. ਸੀ. ਮੈਂਬਰ ਦੀ ਮੀਟਿੰਗ ਹੋਈ, ਜਿਸ 'ਚ ਭਰਾ ਕਨੱਈਆ ਸਾਹਿਬ ਦੇ 300 ਸਾਲਾ ਸਮਾਗਮ ਨੂੰ ਲੈ ਕੇ ਚਰਚਾ ਹੋਈ। 1 ਸਤੰਬਰ ਨੂੰ ਯਮੁਨਾਨਗਰ 'ਚ ਗੁਰੂਦੁਆਰੇ 'ਚ ਸਮਾਗਮ ਹੋਵੇਗਾ। ਉਸ ਦਿਨ ਧਾਰਮਿਕ ਯਾਤਰਾ ਵੀ ਸ਼ੁਰੂ ਹੋਵੇਗੀ।