ਜਗਦੀਪ ਧਨਖੜ ਬਣੇ ਭਾਰਤ ਦੇ 14ਵੇਂ ਉੱਪ ਰਾਸ਼ਟਰਪਤੀ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ

08/11/2022 1:28:55 PM

ਨਵੀਂ ਦਿੱਲੀ- ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਵਜੋਂ ਜਗਦੀਪ ਧਨਖੜ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੁਣੇ ਗਏ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਭਵਨ ’ਚ ਸਹੁੰ ਚੁੱਕ ਸਮਾਗਮ ਹੋਇਆ। ਜਗਦੀਪ ਧਨਖੜ ਦੇ ਸਹੁੰ ਚੁੱਕ ਸਮਾਗਮ ’ਚ ਸਾਬਕਾ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਾਰੇ ਵੱਡੇ ਨੇਤਾ ਇਸ ਮੌਕੇ ਮੌਜੂਦ ਰਹੇ। 71 ਸਾਲਾ ਧਨਖੜ ਦੇਸ਼ ਦੇ ਨਵੇਂ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਰੂਪ ’ਚ ਐੱਮ. ਵੈਂਕਈਆ ਨਾਇਡੂ ਦੀ ਥਾਂ ਲੈਣਗੇ। ਉਹ ਭਾਰਤ ਦੇ 14ਵੇਂ ਉੱਪ ਰਾਸ਼ਟਰਪਤੀ ਹੋਣਗੇ। ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਪੂਰਾ ਹੋ ਗਿਆ। 

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ : NDA ਉਮੀਦਵਾਰ ਜਗਦੀਪ ਧਨਖੜ ਨੇ ਜਿੱਤੀ ਉਪ-ਰਾਸ਼ਟਰਪਤੀ ਦੀ ਚੋਣ

ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੇ ਉਮੀਦਵਾਰ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੀ ਸਾਂਝਾ ਉਮੀਦਵਾਰ ਮਾਰਗੇਟ ਅਲਵਾ ਨੂੰ ਹਰਾਇਆ ਸੀ। ਧਨਖੜ ਨੂੰ ਕੁੱਲ 528 ਵੋਟਾਂ ਮਿਲੀਆਂ ਜਦਕਿ ਅਲਵਾ ਨੂੰ ਸਿਰਫ 182 ਵੋਟਾਂ ਮਿਲੀਆਂ ਸਨ। ਇਸ ਚੋਣਾਂ ’ਚ ਕੁੱਲ 725 ਸੰਸਦ ਮੈਂਬਰਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਉੱਪ ਰਾਸ਼ਟਰਪਤੀ ਚੋਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਕਰੀਬ 93 ਫ਼ੀਸਦੀ ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ ਸਨ। 

ਇਹ ਵੀ ਪੜ੍ਹੋ- ਮਿਰਜ਼ਾਪੁਰ ਦੇ ਸੁੰਦਰ ਗਲੀਚੇ ਬਣਨਗੇ ਨਵੇਂ ਸੰਸਦ ਭਵਨ ਦਾ ਸ਼ਿੰਗਾਰ, ਅੰਦਰ ਸਜੇਗਾ ਮਹਾਰਾਸ਼ਟਰ ਦਾ ਫ਼ਰਨੀਚਰ

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਰਾਜਪਾਲ ਦੇ ਰੂਪ ’ਚ ਆਪਣੀ ਮੌਜੂਦਾ ਭੂਮਿਕਾ ਤੋਂ ਪਹਿਲਾਂ ਧਨਖੜ ਇਕ ਵਕੀਲ ਸਨ। ਉਨ੍ਹਾਂ ਨੇ ਰਾਜਸਥਾਨ ’ਚ ਜਾਟ ਭਾਈਚਾਰੇ ਨੂੰ ਹੋਰ ਪਿਛੜਾ ਵਰਗ (OBC) ਦਾ ਦਰਜਾ ਦਿਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਕੇਂਦਰ ’ਚ ਕੁਝ ਦਿਨਾਂ ਲਈ ਸੰਸਦੀ ਕਾਰਜ ਮਾਮਲਿਆਂ ਦੇ ਸੀਨੀਅਰ ਮੰਤਰੀ ਰਹਿ ਚੁੱਕੇ ਧਨਖੜ ਨੂੰ ਉਨ੍ਹਾਂ ਦਾ ਇਹ ਅਨੁਭਵ ਰਾਜ ਸਭਾ ਦੇ ਚੇਅਰਮੈਨ ਦੇ ਰੂਪ ’ਚ ਸਦਨ ਦਾ ਸੰਚਾਲਨ ਕਰਨ ’ਚ ਮਦਦਗਾਰ ਸਾਬਤ ਹੋਵੇਗਾ।

ਇਹ ਵੀ ਪੜ੍ਹੋ-  ਕੇਂਦਰ ਸਰਕਾਰ ’ਤੇ ਵਰ੍ਹੇ ਵਰੁਣ ਗਾਂਧੀ, ਬੋਲੇ- ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣਾ ਸ਼ਰਮਨਾਕ


Tanu

Content Editor

Related News