ਜਗਨਨਾਥ ਮੰਦਰ 15 ਮਈ ਤੱਕ ਸ਼ਰਧਾਲੂਆਂ ਲਈ ਰਹੇਗਾ ਬੰਦ

Sunday, Apr 25, 2021 - 12:42 PM (IST)

ਜਗਨਨਾਥ ਮੰਦਰ 15 ਮਈ ਤੱਕ ਸ਼ਰਧਾਲੂਆਂ ਲਈ ਰਹੇਗਾ ਬੰਦ

ਪੁਰੀ– ਓਡਿਸ਼ਾ ’ਚ ਕੋਵਿਡ-19 ਦੇ ਮਾਮਲਿਆਂ ’ਚ ਵਾਧਾ ਨੂੰ ਵੇਖਦਿਆਂ ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸ. ਜੇ. ਟੀ. ਏ.) ਨੇ 12ਵੀਂ ਸ਼ਤਾਬਦੀ ਦੇ ਇਸ ਮੰਦਿਰ ’ਚ ਭਗਤਾਂ ਦਾ ਦਾਖਲਾ 15 ਮਈ ਤੱਕ ਰੋਕਣ ਦਾ ਸ਼ਨੀਵਾਰ ਨੂੰ ਫੈਸਲਾ ਕੀਤਾ। ਐੱਸ. ਜੇ. ਟੀ. ਏ. ਦੇ ਮੁੱਖ ਪ੍ਰਬੰਧਕ ਕ੍ਰਿਸ਼ਨ ਕੁਮਾਰ ਨੇ ਇਕ ਮੀਟਿੰਗ ਦੀ ਪ੍ਰਧਾਨਗੀ ਉਪਰੰਤ ਕਿਹਾ ਕਿ ਹਾਲਾਂਕਿ ਇਸ ਦੌਰਾਨ ਭਗਵਾਨ ਬਲਭਦਰ, ਦੇਵੀ ਸੁਭੱਦਰਾ ਅਤੇ ਭਗਵਾਨ ਜਗਨਨਾਥ ਦੀਆਂ ਰੋਜ਼ਾਨਾ ਦੀਆਂ ਰਸਮਾਂ ਸੇਵਾਦਾਰਾਂ ਅਤੇ ਮੰਦਰ ਅਹੁਦੇਦਾਰਾਂ ਦੀ ਮਦਦ ਨਾਲ ਜਾਰੀ ਰਹਿਣਗੀਆਂ। 

ਇਸ ਮੀਟਿੰਗ ’ਚ ਮੰਦਰ ਦੇ ਸੇਵਾਦਾਰਾਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ, ਪੁਰੀ ਜ਼ਿਲਾ ਕਲੈਕਟਰ ਤੇ ਪੁਲਸ ਮੁਖੀ ਅਤੇ ਹੋਰਨਾਂ ਨੇ ਹਿੱਸਾ ਲਿਆ। ਇਹ ਵੀ ਤੈਅ ਕੀਤਾ ਗਿਆ ਕਿ ਰੱਥਾਂ ਦੀ ਉਸਾਰੀ ਲਈ ਸਾਰੀਆਂ ਤਿਆਰੀਆਂ ਪ੍ਰੰਪਰਾਵਾਂ ਅਨੁਸਾਰ ਜਾਰੀ ਰਹਿਣਗੀਆਂ।


author

Rakesh

Content Editor

Related News