ਆਪਸੀ ਮਤਭੇਦ ਮਿਟਾ ਇਕੱਠੇ ਕੰਮ ਕਰਨ ਲਈ ਤਿਆਰ ਹੋਏ ਜਗਨਮੋਹਨ ਰੈੱਡੀ ਅਤੇ CM ਚੰਦਰਸ਼ੇਖਰ

Sunday, May 26, 2019 - 02:55 PM (IST)

ਆਪਸੀ ਮਤਭੇਦ ਮਿਟਾ ਇਕੱਠੇ ਕੰਮ ਕਰਨ ਲਈ ਤਿਆਰ ਹੋਏ ਜਗਨਮੋਹਨ ਰੈੱਡੀ ਅਤੇ CM ਚੰਦਰਸ਼ੇਖਰ

ਹੈਦਰਾਬਾਦ—ਆਂਧਰਾ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਜਾ ਰਹੇ ਵਾਈ. ਐੱਸ. ਆਰ ਜਗਨਮੋਹਨ ਰੈੱਡੀ ਸ਼ਨੀਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨਾਲ ਮੁਲਾਕਾਤ ਕੀਤੀ। ਪ੍ਰਗਤੀ ਭਵਨ 'ਚ ਹੋਈ ਇਸ ਮੁਲਾਕਾਤ ਦੌਰਾਨ ਜਗਨਮੋਹਨ ਰੈਡੀ ਨੇ ਕੇ. ਸੀ. ਆਰ. ਨੂੰ ਆਪਣੀ ਸਹੁੰ ਚੁੱਕ ਸਮਾਰੋਹ 'ਚ ਆਉਣ ਲਈ ਸੱਦਾ ਦਿੱਤਾ। ਦੱਸ ਦੇਈਏ ਕਿ ਜਗਨਮੋਹਨ ਦੀ ਸਹੁੰ ਚੁੱਕ ਸਮਾਰੋਹ 30 ਮਈ ਨੂੰ ਵਿਜਵਾੜਾ 'ਚ ਹੋਣਾ ਹੈ। 

ਦੋਵਾਂ ਨੇਤਾਵਾਂ ਨੇ ਇਸ ਮੁਲਾਕਾਤ ਤੋਂ ਬਾਅਦ ਇਹ ਸੰਦੇਸ਼ ਦਿੱਤਾ ਕਿ ਉਹ ਇਕੱਠੇ ਮਿਲ ਕੇ ਕੰਮ ਕਰਨ ਦੇ ਇਛੁੱਕ ਹਨ ਅਤੇ ਆਪਣੇ ਸੂਬਿਆਂ ਲਈ ਵਿਕਾਸ ਕੰਮ ਕਰਨਗੇ। ਤੇਲੰਗਾਨਾ ਦੀ ਟੀ. ਆਰ. ਐੱਸ. ਸਰਕਾਰ ਦੇ ਮੁੱਖ ਮੰਤਰੀ ਕੇ. ਸੀ. ਆਰ. ਅਤੇ ਆਂਧਰਾ ਪ੍ਰਦੇਸ਼ ਦੀ ਸਾਬਕਾ ਟੀ. ਡੀ. ਪੀ. ਸਰਕਾਰ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਵਿਚਾਲੇ ਕੋਈ ਤਾਲਮੇਲ ਨਹੀਂ ਸੀ। ਦੋਵਾਂ ਵਿਚਾਲੇ ਰਾਜਨੀਤਿਕ ਇੱਕਲਾਪਣ ਸੀ। ਹੁਣ ਕੇ. ਸੀ. ਆਰ. ਅਤੇ ਜਗਨਮੋਹਨ ਦੀ ਮੁਲਾਕਾਤ ਤੋਂ ਇਸ ਗੱਲ ਵੱਲ ਇਸ਼ਾਰਾ ਹੋਇਆ ਹੈ ਕਿ ਦੋਵੇ ਸੂਬਿਆਂ ਵਿਚਾਲੇ ਹੁਣ ਜੋ ਵੀ ਵਿਵਾਦ ਹੈ, ਉਸ ਨੂੰ ਮਿਲ ਕੇ ਨਿਪਟਾ ਲੈਣਗੇ।


author

Iqbalkaur

Content Editor

Related News