ਦਰਦ ਨਾਲ ਤੜਫਦੀ ਰਹੀ ਮਹਿਲਾ ਨੂੰ ਨਹੀਂ ਮਿਲਿਆ ਇਲਾਜ, ਐਂਬੂਲੈਂਸ 'ਚ ਦਿੱਤਾ ਬੱਚੀ ਨੂੰ ਜਨਮ
Friday, Aug 31, 2018 - 10:35 AM (IST)

ਜਬਲਪੁਰ — ਪ੍ਰਦੇਸ਼ ਵਿਚ ਸਿਹਤ ਪ੍ਰਣਾਲੀਆਂ ਨੂੰ ਲੈ ਕੇ ਚਾਹੇ ਹੀ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਪਿੰਡ ਵਾਲਿਆਂ ਨੂੰ ਸਿਹਤ ਸਹੂਲਤਾਂ ਦਾ ਫਾਇਦਾ ਨਹੀਂ ਮਿਲ ਰਿਹਾ। ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਇਕ ਗਰਭਵਤੀ ਮਹਿਲਾ ਨੂੰ ਲੈ ਕੇ 108 ਐਂਬੂਲੈਂਸ ਗੋਸਲਪੁਰ ਪ੍ਰਾਇਮਰੀ ਹੈਲਥ ਸੈਂਟਰ ਪਹੁੰਚੀ ਪਰ ਹਸਪਤਾਲ 'ਚ ਤਾਲਾ ਲੱਗਾ ਸੀ। ਦਰਦ ਨਾਲ ਤੜਫ ਰਹੀ ਮਹਿਲਾ ਨੇ ਗੱਡੀ 'ਚ ਹੀ ਬੱਚੀ ਨੂੰ ਜਨਮ ਦੇ ਦਿੱਤਾ।
ਘਟਨਾ ਗੋਸਲਪੁਰ ਥਾਣਾ ਖੇਤਰ ਦੀ ਹੈ। ਪਨਾਗਰ ਦੀ 108 ਐਂਬੂਲੈਂਸ ਸ਼ਾਮ ਨੂੰ ਪੰਜ ਵਜੇ ਮੁਸਕੁਰਾ ਨਿਵਾਸੀ ਰਿੰਕੀ ਲੋਧੀ ਨੂੰ ਗੋਸਲਪੁਰ ਸਿਹਤ ਕੇਂਦਰ ਲੈ ਕੇ ਪਹੁੰਚੀ ਪਰ ਸਿਹਤ ਕੇਂਦਰ ਦੇ ਗੇਟ 'ਤੇ ਤਾਲਾ ਲੱਗਾ ਮਿਲਿਆ। ਦਰਦ ਨਾਲ ਤੜਫ ਰਹੀ ਪੀੜਤਾ ਦੀ ਹਾਲਤ ਦੇਖ ਐਂਬੂਲੈਂਸ ਦੇ ਪੈਰਾਮੈਡੀਕਲ ਸਟਾਫ ਗੌਰਵ ਦੁਬੇ ਅਤੇ ਪਾਈਲਟ ਮੋਤੀ ਲਾਲ ਸਾਹੂ ਪੀੜਤਾ ਨੂੰ ਪਨਾਗਰ ਲਈ ਲੈ ਕੇ ਰਵਾਨਾ ਹੋਏ ਪਰ ਰਸਤੇ ਵਿਚ ਹੀ ਐਂਬੂਲੈਂਸ ਦੇ ਸਟਾਫ ਨੇ ਸੁਰੱਖਿਅਤ ਡਿਲਿਵਰੀ ਕਰਵਾ ਦਿੱਤੀ।