ਜੰਮੂ ਕਸ਼ਮੀਰ ਸੁਰੰਗ ਹਾਦਸਾ : 2 ਸਥਾਨਕ ਮਜ਼ਦੂਰ ਦਫ਼ਨਾਏ ਗਏ, 8 ਲਾਸ਼ਾਂ ਗ੍ਰਹਿ ਖੇਤਰ ਭੇਜੀਆਂ ਗਈਆਂ

Monday, May 23, 2022 - 01:23 PM (IST)

ਬਨਿਹਾਲ/ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਇਕ ਨਿਰਮਾਣ ਅਧੀਨ ਸੁਰੰਗ 'ਚ ਜ਼ਮੀਨ ਖਿਸਕਣ ਕਾਰਨ ਜਾਨ ਗੁਆਉਣ ਵਾਲੇ 10 ਮਜ਼ਦੂਰਾਂ 'ਚੋਂ 2 ਉਨ੍ਹਾਂ ਦੇ ਜੱਦੀ ਰਾਮਬਨ ਜ਼ਿਲ੍ਹੇ 'ਚ ਦਫਨਾ ਦਿੱਤਾ ਗਿਆ, ਜਦਕਿ 8 ਹੋਰ ਲਾਸ਼ਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਾਹਰ ਸਥਿਤ ਸੰਬੰਧਤ ਗ੍ਰਹਿ ਸਥਾਨ ਭੇਜ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਟੀ-4 ਤੱਕ ਰਾਮਬਨ ਦੇ ਖੂਨੀ ਨਾਲਾ ਨੇੜੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਸੁਰੰਗ ਦੇ ਮੂੰਹ 'ਤੇ ਵੀਰਵਾਰ ਰਾਤ ਢਿੱਗਾਂ ਡਿੱਗਣ ਕਾਰਨ 10 ਮਜ਼ਦੂਰਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 5 ਮਜ਼ਦੂਰ ਪੱਛਮੀ ਬੰਗਾਲ ਦੇ, ਜੰਮੂ-ਕਸ਼ਮੀਰ ਅਤੇ ਨੇਪਾਲ ਦੇ 2-2 ਅਤੇ ਆਸਾਮ ਦਾ ਇਕ ਮਜ਼ਦੂਰ ਸ਼ਾਮਲ ਹੈ। ਤਲਾਸ਼ ਦੌਰਾਨ ਸ਼ੁੱਕਰਵਾਰ ਨੂੰ ਇਕ ਮਜ਼ਦੂਰ ਦੀ ਲਾਸ਼ ਮਿਲੀ ਸੀ, ਜਦਕਿ ਸ਼ਨੀਵਾਰ ਨੂੰ ਦਿਨ ਭਰ ਚੱਲੇ ਬਚਾਅ ਕਾਰਜ ਦੌਰਾਨ 9 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਸਨ। ਵੀਰਵਾਰ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਤਿੰਨ ਜ਼ਖ਼ਮੀ ਮਜ਼ਦੂਰਾਂ ਨੂੰ ਬਚਾਇਆ ਗਿਆ।

ਰਾਮਬਨ ਦੇ ਡਿਪਟੀ ਕਮਿਸ਼ਨਰ ਮੁਸਰਤ ਇਸਲਾਮ ਨੇ ਕਿਹਾ ਕਿ 2 ਸਥਾਨਕ ਮਜ਼ਦੂਰਾਂ- ਮੁਜ਼ੱਫਰ ਸ਼ੇਖ (38) ਅਤੇ ਮੁਹੰਮਦ ਇਸ਼ਰਤ (30) ਦੀਆਂ ਲਾਸ਼ਾਂ ਮਲਬੇ ਹੇਠੋਂ ਬਾਹਰ ਕੱਢਣ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਦੋਹਾਂ ਨੂੰ ਸ਼ਨੀਵਾਰ ਦੇਰ ਰਾਤ ਰਾਮਬਨ ਜ਼ਿਲ੍ਹੇ ਦੇ ਪੰਥਿਆਲ ਪਿੰਡ ਨੇੜੇ ਇਕ ਕਬਰਸਤਾਨ 'ਚ ਦਫ਼ਨਾਇਆ ਗਿਆ। ਪੱਛਮੀ ਬੰਗਾਲ ਤੋਂ ਜਾਦਵ ਰਾਏ (23), ਗੌਤਮ ਰਾਏ (22), ਸੁਧੀਰ ਰਾਏ (31), ਦੀਪਕ ਰਾਏ (33) ਅਤੇ ਪਰਿਮਲ ਰਾਏ (38) ਅਤੇ ਨੇਪਾਲ ਅਤੇ ਆਸਾਮ ਤੋਂ ਨਵਰਾਜ ਚੌਧਰੀ (26) ਅਤੇ ਖੁਸ਼ੀਰਾਮ (25) ਦੀਆਂ ਲਾਸ਼ਾਂ ਹਨ। ਸ਼ਿਵ ਚੌਹਾਨ (26) ਨੂੰ ਰਾਮਬਨ ਤੋਂ ਜੰਮੂ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ, ਅਸਾਮ ਅਤੇ ਨੇਪਾਲ ਦੇ ਨੋਡਲ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੱਖਰੇ ਤੌਰ 'ਤੇ ਦਿੱਲੀ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰੇਲੂ ਖੇਤਰਾਂ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾ ਰਹੀਆਂ ਹਨ।


DIsha

Content Editor

Related News