ਫੌਜ ਦੀ ਵੱਡੀ ਸਫਲਤਾ, ਲਸ਼ਕਰ-ਏ-ਤਾਇਬਾ ਦਾ ਸਿਖਰ ਕਮਾਂਡਰ 'ਓਸਾਮਾ' ਢੇਰ

10/14/2017 12:58:21 PM

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਸੁਰੱਖਿਆ ਫੋਰਸ ਦੇ ਨਾਲ ਅੱਜ ਸਵੇਰੇ ਹੋਏ ਮੁਕਾਬਲੇ 'ਚ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਵਸੀਮ ਸ਼ਾਹ ਅਤੇ ਉਸਦਾ ਸਾਥੀ ਮਾਰਿਆ ਗਿਆ। ਵਸੀਮ ਨੂੰ ਦੱਖਣੀ ਕਸ਼ਮੀਰ 'ਚ ਪਿਛਲੇ ਸਾਲ ਫੈਲੀ ਅਸ਼ਾਂਤੀ ਦਾ ਮਾਸਟਰ ਮਾਇੰਡ ਮੰਨਿਆ ਜਾਂਦਾ ਸੀ। ਸ਼ਾਹ(23) ਉਰਫ 'ਅੱਬੂ ਓਸਾਮਾ ਭਾਈ' ਨੂੰ ਪੁਲਵਾਮਾ ਦੇ ਲਿੱਤਰ ਇਲਾਕੇ 'ਚ ਢੇਰ ਕੀਤਾ ਗਿਆ। ਇਹ ਜਗ੍ਹਾਂ ਅੱਤਵਾਦੀਆਂ ਦੇ ਲਈ ਸੁਰੱਖਿਅਤ ਸਥਾਨ ਮੰਨਿਆ ਜਾਂਦਾ ਹੈ। ਲਿੱਤਰ 'ਚ ਪਿਛਲੇ ਚਾਰ ਸਾਲਾਂ 'ਚ ਇਹ ਪਹਿਲੀ ਅਤਿਵਾਦ ਵਿਰੋਧੀ ਮੁਹਿੰਮ ਹੈ।
ਜੰਮੂ-ਕਸ਼ਮੀਰ ਪੁਲਸ ਸ਼ਾਹ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਸੀ। ਉਸਨੂੰ 'ਹੈੱਫ ਦਾ ਡਾਨ' ਵੀ ਕਿਹਾ ਜਾਂਦਾ ਸੀ। ਇਹ ਸਥਾਨ ਦੱਖਣੀ ਕਸ਼ਮੀਰ ਦੇ ਸ਼ੋਪਿਆ ਜ਼ਿਲੇ 'ਚ ਹੈ ਜਿਸਨੂੰ ਅੱਤਵਾਦੀਆਂ ਦਾ ਇਕ ਰਵਾਇਤੀ ਗੜ੍ਹ ਮੰਨਿਆ ਜਾਂਦਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਸੂਚਨਾ ਮਿਲਣ ਤੋਂ ਬਾਅਦ ਕਿ ਸ਼ਾਹ ਲਿੱਤਰ ਇਲਾਕੇ 'ਚ ਲੁਕਿਆ ਹੈ, ਪੁਲਸ ਅਤੇ ਵਿਸ਼ੇਸ਼ ਟੀਮ ਨੇ ਇਲਾਕੇ ਦੀ ਘੇਰਾਬੰਦੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸ਼ਾਹ ਅਤੇ ਉਸਦੇ ਬਾਡੀਗਾਰਡ ਨਿਸਾਰ ਅਹਿਮਦ ਮੀਰ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਘੇਰਾਬੰਦੀ ਨੂੰ ਨਹੀਂ ਤੋੜ ਸਕਿਆ ਜੋ ਕਿ ਸੀ.ਆਰ.ਪੀ.ਐੱਫ. ਅਤੇ ਫੌਜ ਦੀ ਮੌਜੂਦਗੀ ਕਾਰਨ ਹੋਰ ਮਜ਼ਬੂਤ ਹੋ ਗਈ ਸੀ। ਸੁਰੱਖਿਆ ਫੋਰਸ ਨੇ ਕਈ ਅੱਤਵਾਦੀ ਹਮਲਿਆਂ 'ਚ ਲੋੜੀਂਦੇ ਸ਼ਾਂਹ ਅਤੇ ਇਸ ਸਾਲ ਮਈ 'ਚ ਅੱਤਵਾਦੀਆਂ ਨਾਲ ਜੁੜੇ ਸਥਾਨਕ ਲੜਕੇ ਨਿਸਾਰ ਨੂੰ ਮਾਰ ਸੁੱਟਿਆ ਸੀ।
ਸੋਪੀਆਂ ਦੇ ਹੈੱਫ-ਸ਼੍ਰੀਮਾਲ ਨਿਵਾਸੀ ਸ਼ਾਹ ਸਾਲ 2014 'ਚ ਅੱਤਵਾਦੀ ਸਮੂਹ 'ਚ ਸ਼ਾਮਲ ਹੋਇਆ ਸੀ ਅਤੇ ਪਿਛਲੇ ਸਾਲ ਦੱਖਣੀ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਫੈਲੀ ਅਸ਼ਾਂਤੀ ਦਾ ਮਾਸਟਰ ਮਾਈਂਡ ਮੰਨਿਆ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਸ਼ਾਹ ਸਕੂਲ ਦੇ ਦਿਨਾਂ ਤੋਂ ਹੀ ਲਸ਼ਕਰ-ਏ-ਤਾਇਬਾ ਅੱਤਵਾਦੀ ਸਮੂਹ ਦਾ ਸਰਗਰਮ ਸਮਰਥਕ ਸੀ। ਉਸਨੇ ਸਮੂਹ ਦੇ ਲਈ ਕੋਰੀਅਰ ਲੜਕੇ ਦਾ ਵੀ ਕੰਮ ਕੀਤਾ। ਸ਼ਾਹ ਇਸ ਅੱਤਵਾਦੀ ਸੰਗਠਨ ਦੇ ਲਈ ਨਵੇਂ ਲੋਕਾਂ ਦੀ ਭਰਤੀ ਕਰ ਰਿਹਾ ਸੀ। ਉਸਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਸੀ। ਪੁਲਸ ਨੇ ਦੱਸਿਆ ਕਿ ਉਹ ਦੱਖਣੀ ਕਸ਼ਮੀਰ 'ਚੇ ਸੁਰੱਖਿਆ ਫੋਰਸ 'ਤੇ ਹੋਏ ਕਈ ਹਮਲਿਆਂ 'ਚ ਸ਼ਾਮਲ ਸੀ।


Related News