‘ਕਕੂਨ’ ਦੀ ਪੈਦਾਵਾਰ ਨਾਲ ਚੰਗਾ ਮੁਨਾਫ਼ਾ ਕਮਾ ਰਹੇ ਹਨ ਜੰਮੂ-ਕਸ਼ਮੀਰ ਦੇ ਕਿਸਾਨ

Thursday, Jul 15, 2021 - 05:33 PM (IST)

ਜੰਮੂ— ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਦੀ ਸਰਕਾਰ ਦੀ ਕੋਸ਼ਿਸ਼ ਬਹੁਤ ਹੱਦ ਤੱਕ ਸਫਲ ਹੁੰਦੀ ਨਜ਼ਰ ਆ ਰਹੀ ਹੈ। ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਕਿਸਾਨ, ਸੀਰੀਕਲਚਰ ਵਿਕਾਸ ਮਹਿਕਮੇ ਵਲੋਂ ਆਯੋਜਿਤ ਨੀਲਾਮੀ ਬਜ਼ਾਰ ਵਿਚ ਕਕੂਨ (ਰੇਸ਼ਮ ਦਾ ਕੋਇਆ) ਦੀ ਵਿਕਰੀ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ। 

ਮਹਿਕਮੇ ਵਲੋਂ 7 ਜੁਲਾਈ ਨੂੰ ਊਧਮਪੁਰ ਦੇ ਸੀਰੀਕਲਚਰ ਮਹਿਕਮੇ ਕੰਪਲੈਕਸ ’ਚ ਨਿਲਾਮੀ ਸ਼ੁਰੂ ਹੋਈ। ਇਹ ਨਿਲਾਮੀ 25 ਜੁਲਾਈ ਤੱਕ ਚਲੇਗੀ। ਅਜੇ ਤੱਕ 45,300 ਕਿਲੋ ਰੇਸ਼ਮ ਦੀ ਨੀਲਾਮੀ ਹੋ ਚੁੱਕੀ ਹੈ। ਮਹਿਕਮੇ ਦੇ ਅਧਿਕਾਰੀ ਰਾਜੀਵ ਗੁਪਤਾ ਨੇ ਦੱਸਿਆ ਕਿ ਕਰੀਬ 1,38,00,000 ਦੀ ਨੀਲਾਮੀ ਹੋ ਚੁੱਕੀ ਹੈ। ਇਸ ’ਚ ਹਜ਼ਾਰਾਂ ਕਿਸਾਨ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ’ਚ ਬੀਬੀਆਂ ਵੀ ਸ਼ਾਮਲ ਹਨ। ਪਿੰਡ ਦੇ ਕਿਸਾਨ ਕਪੂਰ ਸਿੰਘ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਮੈਂ ਇਸ ਕੰਮ ਨੂੰ ਕਰ ਰਿਹਾ ਹਾਂ। ਰੇਸ਼ਮ ਦਾ ਕੰਮ ਜ਼ਿਆਦਾਤਰ ਬੀਬੀਆਂ ਕਰਦੀਆਂ ਹਨ। ਕੋਵਿਡ ਕਾਰਨ ਸਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਕੀਮਤ ਚੰਗੀ ਹੈ, ਜੋ ਕਿ ਇਕ ਹਜ਼ਾਰ ਦੇ ਕਰੀਬ ਹੈ। ਜਦੋਂ ਕੀਮਤ ਚੰਗੀ ਮਿਲਦੀ ਹੈ ਤਾਂ ਕੰਮ ਕਰਨ ਦਾ ਆਨੰਦ ਆਉਂਦਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੀ ਵਜ੍ਹਾ ਨਾਲ ਕਿਸਾਨ ਕਾਫੀ ਪਰੇਸ਼ਾਨ ਸਨ। ਉਨ੍ਹਾਂ ਨੂੰ ਉੱਚਿਤ ਕੀਮਤ ਨਹੀਂ ਮਿਲ ਰਹੀ ਸੀ। ਪਿਛਲੇ ਸਾਲ ਕਈ ਕਿਸਾਨਾਂ ਨੇ ਕਕੂਨ ਨੂੰ ਬਰਬਾਦ ਕਰ ਦਿੱਤਾ ਸੀ, ਤਾਂ ਉਹ ਕਾਫੀ ਨਿਰਾਸ਼ ਸਨ। ਪਿਛਲੇ ਸਾਲ ਹੋਏ ਨੁਕਸਾਨ ਦੇ ਮੁਕਾਬਲੇ ਇਸ ਸਾਲ ਚੰਗੀ ਕੀਮਤ ਮਿਲ ਰਹੀ ਹੈ। ਪਿਛਲੇ ਸਾਲ 500 ਰੁਪਏ ਕਿਲੋ ਦੇ ਹਿਸਾਬ ਨਾਲ ਪੈਸੇ ਮਿਲ ਰਹੇ ਸਨ ਅਤੇ ਇਸ ਵਾਰ ਚੰਗੀ ਕੀਮਤ ਹੈ। 


Tanu

Content Editor

Related News