ਮੁਸੀਬਤ ''ਚ ਮਦਦਗ਼ਾਰ ਬਣ ਰਹੀ ਫ਼ੌਜ, ਸੜਕ ਹਾਦਸੇ ਦੇ ਜ਼ਖਮੀਆਂ ਨੂੰ ਬਚਾਇਆ

12/17/2020 1:18:45 PM

ਜੰਮੂ- ਜੰਮੂ-ਕਸ਼ਮੀਰ 'ਚ ਅੱਤਵਾਦ ਦਾ ਸਾਹਮਣਾਕਰ ਰਹੀ ਭਾਰਤੀ ਫ਼ੌਜ ਲੋਕਾਂ ਨੂੰ ਮੁਸੀਬਤ ਤੋਂ ਬਚਾਉਣ ਲਈ ਵੀ ਪੂਰਾ ਸਹਿਯੋਗ ਦੇ ਰਹੀ ਹੈ। ਪ੍ਰਦੇਸ਼ 'ਚ ਠੰਡ ਨਾਲ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਦੂਰ ਕਰਨ ਦੇ ਨਾਲ ਸੜਕ ਹਾਦਸਿਆਂਦੇ ਜ਼ਖਮੀਆਂ ਦੀ ਵੀ ਮਦਦ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ 'ਚ ਰਾਮਬਨ ਦੇ ਨਚਲਾਨਾ 'ਚ ਫ਼ੌਜ ਦੇ ਜਵਾਨ ਟਰੱਕ ਹਾਦਸੇ ਦੇ ਜ਼ਖਮੀਆਂ ਦੀ ਮਦਦ ਲਈ ਨਹੀਂ ਆਉਂਦੇ ਤਾਂ ਉਨ੍ਹਾਂ ਦਾ ਬਚਣਾ ਮੁਸ਼ਕਲ ਸੀ। ਸ਼੍ਰੀਨਗਰ ਤੋਂ ਜੰਮੂ ਆ ਰਹੇ ਸਮਾਨ ਨਾਲ ਭਰੇ 2 ਟਰੱਕਾਂ ਦੀ ਆਪਸੀ ਟੱਕਰ ਤੋਂ ਬਾਅਦ ਉਨ੍ਹਾਂ 'ਚੋਂ ਇਕ ਟਰੱਕ ਪਲਟਣ ਤੋਂ ਬਾਅਦ 80 ਮੀਟਰ ਡੂੰਘੀ ਖੱਡ 'ਚ ਡਿੱਗ ਗਿਆ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸੰਤ ਰਾਮ ਸਿੰਘ ਨੇ ਕਿਸਾਨੀ ਹੱਕਾਂ ਲਈ ਦਿੱਤੀ ਜਾਨ

ਟਰੱਕ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਖ਼ੇਤਰ 'ਚ ਤਾਇਨਾਤ ਫ਼ੌਜ ਦੀ ਯੂਨਿਟ ਦੇ ਜਵਾਨ ਮਦਦ ਲਈ ਆ ਪਹੁੰਚੇ। ਟਰੱਕ ਖੱਡ 'ਚ ਡਿੱਗਣ ਤੋਂ ਬਾਅਦ ਬਿਚਲੇਰੀ ਨਦੀ ਦੇ ਕਿਨਾਰੇ ਤੱਕ ਪਹੁੰਚ ਗਿਆ ਸੀ। ਫ਼ੌਜ ਦੇ ਜਵਾਨ ਕੜਾਕੇ ਦੀ ਠੰਡ 'ਚ ਉਸ ਸਮੇਂ ਪਹੁੰਚ ਗਏ, ਜਿੱਥੇ ਟਰੱਕ ਡਿੱਗਾ ਸੀ। ਅਜਿਹੇ 'ਚ ਜਵਾਨਾਂ ਨੇ ਮੁਹਿੰਮ ਚਲਾ ਕੇ ਖੱਡ 'ਚੋਂ 4 ਜ਼ਖਮੀਆਂ ਨੂੰ ਕੱਢ ਲਿਆ। ਫ਼ੌਜ ਦੇ ਜਵਾਨਾਂ ਨਾਲ ਸਥਾਨਕ ਯੂਨਿਟ ਦੇ ਮੈਡੀਕਲ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ। ਜ਼ਖਮੀਆਂ ਨੂੰ ਠੰਡ ਤੋਂ ਬਚਾਉਣ ਲਈ ਉਨ੍ਹਾਂ ਨੂੰ ਸਲੀਪਿੰਗ ਬੈਗ 'ਚ ਪਾ ਕੇ ਨਚਲਾਨਾ ਸਥਿਤ ਫ਼ੌਜ ਦੇ ਕੈਂਪ ਤੱਕ ਪਹੁੰਚਾਇਆ ਗਿਆ। ਉੱਥੋਂ ਬਿਹਤਰ ਇਲਾਜ ਲਈ ਗੰਭੀਰ ਰੂਪ ਨਾਲ ਜ਼ਖਮੀ ਟਰੱਕ ਦੇ ਚਾਲਕ, ਸਹਿ-ਚਾਲਕ ਅਤੇ ਹੋਰ 2 ਲੋਕਾਂ ਨੂੰ ਫ਼ੌਜ ਨੇ ਬਿਹਤਰ ਇਲਾਜ ਲਈ ਉੱਪ ਜ਼ਿਲ੍ਹਾ ਹਸਪਤਾਲ ਬਨਿਹਾਲ ਤੱਕ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ :ਕਿਸਾਨ ਅੰਦੋਲਨ : ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ
 


DIsha

Content Editor

Related News