ਕਸ਼ਮੀਰ ਵਾਦੀ ’ਚ 3 ਵਾਂਟੇਡ ਅੱਤਵਾਦੀਆਂ ਦੀਆਂ ਤਸਵੀਰਾਂ ਜਾਰੀ

Saturday, Jan 22, 2022 - 10:58 AM (IST)

ਕਸ਼ਮੀਰ ਵਾਦੀ ’ਚ 3 ਵਾਂਟੇਡ ਅੱਤਵਾਦੀਆਂ ਦੀਆਂ ਤਸਵੀਰਾਂ ਜਾਰੀ

ਸ਼੍ਰੀਨਗਰ (ਅਰੀਜ਼)- ਜੰਮੂ-ਕਸ਼ਮੀਰ ਪੁਲਸ ਨੇ ਕਸ਼ਮੀਰ ਵਾਦੀ ’ਚ 3 ਵਾਂਟੇਡ ਅੱਤਵਾਦੀਆਂ ਦੀਆਂ ਤਸਵੀਰਾਂ ਸ਼ੁੱਕਰਵਾਰ ਜਾਰੀ ਕੀਤੀਆਂ। ਸੂਤਰਾਂ ਮੁਤਾਬਕ ਪੁਲਸ ਨੇ ਕੁਲਗਾਮ, ਪੁਲਵਾਮਾ ਅਤੇ ਸ਼੍ਰੀਨਗਰ ਦੇ ਰਹਿਣ ਵਾਲੇ ਤਿੰਨ ਅੱਤਵਾਦੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼੍ਰੀਨਗਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਕੰਧਾਂ ’ਤੇ ਚਿਪਕਾਇਆ ਗਿਆ ਹੈ।

ਪੁਲਸ ਮੁਤਾਬਕ ਬਾਸਿਤ ਅਹਿਮਦ ਡਾਰ ਉਰਫ਼ ਕਾਮਰਾਨ ਪੁੱਤਰ ਅਬਦੁਲ ਰਸ਼ੀਦ ਵਾਸੀ ਰੇਡਵਾਨੀ ਪਾਈਨ (ਕੁਲਗਾਮ), ਆਰਿਫ ਅਹਿਮਦ ਹਾਜੀਰ ਉਰਫ ਰਿਹਾਨ ਭਾਈ ਪੁੱਤਰ ਫਾਰੂਕ ਅਹਿਮਦ ਵਾਸੀ ਵਗਾਮ (ਪੁਲਵਾਮਾ) ਅਤੇ ਮੋਮੀਨ ਗੁਲਜ਼ਾਰ ਪੁੱਤਰ ਗੁਲਜ਼ਾਰ ਅਹਿਮਦ ਵਾਸੀ ਫਿਰਦੋਸ ਕਾਲੋਨੀ ਅਲੀ ਜਾਨ ਰੋਡ ਈਦਗਾਹ, ਸ਼੍ਰੀਨਗਰ ਵਾਂਟੇਡ ਅੱਤਵਾਦੀ ਹਨ। ਜੰਮੂ-ਕਸ਼ਮੀਰ ਪੁਲਸ ਨੇ ਉਨ੍ਹਾਂ ਸਬੰਧੀ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।


author

DIsha

Content Editor

Related News