ਜੰਮੂ-ਕਸ਼ਮੀਰ ਪੁਲਸ ਭਰਤੀ ਘਪਲਾ: CBI ਨੇ 24 ਲੋਕਾਂ ਖ਼ਿਲਾਫ਼ ਦਾਇਰ ਕੀਤੀ ਚਾਰਜਸ਼ੀਟ
Saturday, Nov 12, 2022 - 08:30 PM (IST)
ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ-ਕਸ਼ਮੀਰ ਸਰਵਿਸਿਜ਼ ਸਿਲੈਕਸ਼ਨ ਬੋਰਡ ਵੱਲੋਂ ਕਰਵਾਈ ਗਈ ਪੁਲਸ ਸਬ-ਇੰਸਪੈਕਟਰ ਭਰਤੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨੂੰ ਕਥਿਤ ਤੌਰ 'ਤੇ ਲੀਕ ਕਰਨ ਦੇ ਮਾਮਲੇ 'ਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਇਕ ਸਾਬਕਾ ਕਮਾਂਡੈਂਟ ਸਮੇਤ 24 ਲੋਕਾਂ ਖਿਲਾਫ਼ ਸ਼ਨੀਵਾਰ ਆਰੋਪ ਪੱਤਰ ਦਾਖਲ ਕੀਤਾ।
ਇਹ ਵੀ ਪੜ੍ਹੋ : ਚੋਰ ਨੇ 7 ਦੁਕਾਨਾਂ ਤੇ ਮੰਦਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਉਡਾਈ ਨਕਦੀ, ਘਟਨਾ CCTV 'ਚ ਕੈਦ
ਸੀਬੀਆਈ ਨੇ ਜੰਮੂ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ ਕਿਹਾ ਕਿ ਰੇਵਾੜੀ ਦੇ ਯਤਿਨ ਯਾਦਵ ਨੇ ਓਖਲਾ ਵਿੱਚ ਇਕ ਪ੍ਰਿੰਟਿੰਗ ਪ੍ਰੈੱਸ ਦੇ ਕਰਮਚਾਰੀ ਪ੍ਰਦੀਪ ਕੁਮਾਰ ਕਟਿਆਰ ਰਾਹੀਂ ਪ੍ਰਸ਼ਨ ਪੱਤਰ ਪ੍ਰਾਪਤ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਯਾਦਵ ਨੇ ਜੰਮੂ-ਕਸ਼ਮੀਰ ਪੁਲਸ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਤੇ ਵਿਚੋਲਿਆਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਪ੍ਰੀਖਿਆ ਪਾਸ ਕਰਨ ਲਈ 20-30 ਲੱਖ ਰੁਪਏ ਖਰਚ ਕਰਨ ਲਈ ਤਿਆਰ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ। ਇਸ ਪ੍ਰੀਖਿਆ ਰਾਹੀਂ ਜੰਮੂ-ਕਸ਼ਮੀਰ ਪੁਲਸ ਵਿੱਚ 1200 ਅਸਾਮੀਆਂ ਭਰੀਆਂ ਜਾਣੀਆਂ ਸਨ।
ਚਾਰਜਸ਼ੀਟ 'ਚ ਸ਼ਾਮਲ ਮੁਲਜ਼ਮਾਂ ਦੇ ਨਾਂ :
1. ਡਾ. ਕਰਨੈਲ ਸਿੰਘ (ਨਿਆਇਕ ਹਿਰਾਸਤ 'ਚ)
2. ਅਸ਼ਵਨੀ ਕੁਮਾਰ (ਨਿਆਇਕ ਹਿਰਾਸਤ 'ਚ)
3. ਅਸ਼ੋਕ ਕੁਮਾਰ, ਤਤਕਾਲੀ ਏਐੱਸਆਈ (ਪੁਲਸ ਹਿਰਾਸਤ 'ਚ)
4. ਜੈਸੂਰੀਆ ਸ਼ਰਮਾ (ਪੁਲਸ ਹਿਰਾਸਤ 'ਚ)
5. ਕੇਵਲ ਕ੍ਰਿਸ਼ਨ (ਨਿਆਇਕ ਹਿਰਾਸਤ 'ਚ)
6. ਰਮਨ ਸ਼ਰਮਾ (ਨਿਆਇਕ ਹਿਰਾਸਤ 'ਚ)
7. ਅਮਿਤ ਕੁਮਾਰ ਸ਼ਰਮਾ (ਪੁਲਸ ਹਿਰਾਸਤ 'ਚ)
8. ਰਾਕੇਸ਼ ਕੁਮਾਰ (ਨਿਆਇਕ ਹਿਰਾਸਤ 'ਚ)
9. ਸੁਨੀਲ ਸ਼ਰਮਾ (ਪੁਲਸ ਹਿਰਾਸਤ 'ਚ)
10. ਸੁਰੇਸ਼ ਕੁਮਾਰ ਸ਼ਰਮਾ (ਨਿਆਇਕ ਹਿਰਾਸਤ 'ਚ)
11. ਜਗਦੀਸ਼ ਲਾਲ (ਨਿਆਇਕ ਹਿਰਾਸਤ 'ਚ)
12. ਕਸ਼ਮੀਰ ਸਿੰਘ
13. ਅਤੁਲ ਕੁਮਾਰ (ਪੁਲਸ ਹਿਰਾਸਤ 'ਚ)
14. ਤਰਸੇਮ ਲਾਲ ਸ਼ਰਮਾ (ਪੁਲਸ ਹਿਰਾਸਤ 'ਚ)
15. ਯਤਿਨ ਯਾਦਵ, ਰੇਵਾੜੀ (ਨਿਆਇਕ ਹਿਰਾਸਤ 'ਚ)
16. ਵਿਕਾਸ ਸ਼ਰਮਾ
17. ਅਨਿਲ ਕੁਮਾਰ (ਨਿਆਇਕ ਹਿਰਾਸਤ 'ਚ)
18. ਅਸ਼ੋਕ ਪੰਡਿਤ
19. ਪਵਨ ਕੁਮਾਰ (ਪੁਲਸ ਹਿਰਾਸਤ 'ਚ)
20. ਆਸ਼ੀਸ਼ ਯਾਦਵ (ਪੁਲਸ ਹਿਰਾਸਤ 'ਚ)
21. ਬਜਿੰਦਰ ਸਿੰਘ (ਪੁਲਸ ਹਿਰਾਸਤ 'ਚ)
22. ਸੁਲਿੰਦਰ ਕੁਮਾਰ
23. ਸੁਰੇਂਦਰ ਸਿੰਘ (ਪੁਲਸ ਹਿਰਾਸਤ 'ਚ)
24. ਪ੍ਰਦੀਪ ਕੁਮਾਰ ਕਟਿਆਰ, ਪ੍ਰਿੰਟਿੰਗ ਪ੍ਰੈੱਸ ਦਾ ਮੁਲਾਜ਼ਮ (ਪੁਲਸ ਹਿਰਾਸਤ 'ਚ)।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।