ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਵੈਸ਼ਣੋ ਦੇਵੀ ਯਾਦਗਾਰੀ ਸਿੱਕਾ ਜਾਰੀ ਕੀਤਾ

Friday, Sep 17, 2021 - 11:23 AM (IST)

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਵੈਸ਼ਣੋ ਦੇਵੀ ਯਾਦਗਾਰੀ ਸਿੱਕਾ ਜਾਰੀ ਕੀਤਾ

ਜੰਮੂ (ਭਾਸ਼ਾ)- ਨਰਾਤਿਆਂ ਅਤੇ ਦਿਵਾਲੀ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਅਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਪ੍ਰਧਾਨ ਮਨੋਜ ਸਿਨ੍ਹਾ ਨੇ ਵੀਰਵਾਰ ਨੂੰ ਮਾਤਾ ਵੈਸ਼ਣੋ ਦੇਵੀ ਨੂੰ ਦਰਸਾਉਣ ਵਾਲਾ 20 ਗ੍ਰਾਮ ਦਾ ਚਾਂਦੀ ਦਾ ਯਾਦਗਾਰੀ ਸਿੱਕਾ ਜਾਰੀ ਕੀਤ । ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੇ ਰਾਜ-ਮਹਿਲ ਵਿਚ ਬੋਰਡ ਦੀ 68ਵੀਂ ਬੈਠਕ ਮੌਕੇ ਇਹ ਸਿੱਕਾ ਜਾਰੀ ਕੀਤਾ।

ਇਹ ਵੀ ਪੜ੍ਹੋ : ਆਫ ਦਿ ਰਿਕਾਰਡ : ਕੋਰੋਨਾ ਦਾ ਖ਼ਤਰਾ ਘੱਟ ਹੋਣ ’ਤੇ ਪੀ. ਐੱਮ. ਮੋਦੀ ਨੇ ਕਟਵਾਈ ਦਾੜ੍ਹੀ

PunjabKesari

ਅਧਿਕਾਰੀਆਂ ਅਨੁਸਾਰ 20 ਗ੍ਰਾਮ ਦਾ ਸਿੱਕਾ ਜਾਰੀ ਕਰਨ ਤੋਂ ਪਹਿਲਾਂ ਬੋਰਡ ਨੇ ਮਾਤਾ ਵੈਸ਼ਣੋ ਦੇਵੀ ਨੂੰ ਦਰਸਾਉਣ ਵਾਲੇ 2 ਗ੍ਰਾਮ, 5 ਗ੍ਰਾਮ ਅਤੇ 10 ਗ੍ਰਾਮ ਦੇ ਸੋਨੇ ਅਤੇ ਚਾਂਦੀ ਦੇ ਸਿੱਕੇ ਵਿਕਸਿਤ ਕੀਤੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿੱਕਿਆਂ ਦੀਆਂ ਦਰਾਂ ਉਨ੍ਹਾਂ ਦੇ ਭਾਰ ਅਤੇ ਸੋਨੇ-ਚਾਂਦੀ ਦੀਆਂ ਮੌਜੂਦਾ ਦਰਾਂ ਅਨੁਸਾਰ ਹੋਣਗੀਆਂ। ਇਹ ਸਿੱਕੇ ਭਵਨ, ਜੰਮੂ, ਹਵਾਈ ਅੱਡਾ, ਕੱਟੜਾ, ਵੈਸ਼ਣੋ ਦੇਵੀ ਧਾਮ ’ਤੇ ਸਮਾਰਕ ਦੁਕਾਨਾਂ ’ਚ ਉਪਲੱਬਧ ਹੋਣਗੇ।

ਇਹ ਵੀ ਪੜ੍ਹੋ : ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਅਤੇ ਦਿੱਗਜ ਨੇਤਾਵਾਂ ਨੇ PM ਮੋਦੀ ਨੂੰ ਦਿੱਤੀ ਵਧਾਈ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News