ਜੰਮੂ-ਕਸ਼ਮੀਰ ''ਚ ਲਸ਼ਕਰ ਨਾਲ ਜੁੜੇ 2 ਲੋਕ ਗ੍ਰਿਫ਼ਤਾਰ, ਗ੍ਰਨੇਡ ਤੇ ਭੜਕਾਊ ਸਮੱਗਰੀ ਹੋਈ ਬਰਾਮਦ

Saturday, Feb 20, 2021 - 04:28 PM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਮਦਦਗਾਰ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 2 ਗ੍ਰਨੇਡ ਅਤੇ ਕੁਝ ਭੜਕਾਊ ਸਮੱਗਰੀ ਜ਼ਬਤ ਕੀਤੀ ਗਈ। ਪੁਲਸ ਨੇ ਸ਼ਨੀਵਾਰ ਨੂੰ ਇਸ ਬਾਰੇ ਦੱਸਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਫ਼ੋਰਸਾਂ ਨੇ ਪਾਪਾਚਨ-ਬਾਂਦੀਪੋਰਾ ਬਰਿੱਜ ਕੋਲ ਇਕ ਜਾਂਚ ਚੌਕੀ ਬਣਾਈ ਸੀ ਅਤੇ ਸ਼ੁੱਕਰਵਾਰ ਨੂੰ ਐੱਲ.ਈ.ਟੀ. ਅੱਤਵਾਦੀਆਂ ਦੇ ਮਦਦਗਾਰ 2 ਲੋਕਾਂ ਨੂੰ ਫੜ੍ਹਿਆ ਗਿਆ।

ਇਹ ਵੀ ਪੜ੍ਹੋ : ਸ਼੍ਰੀਨਗਰ: ਅੱਤਵਾਦੀਆਂ ਵੱਲੋਂ ਪੁਲਸ 'ਤੇ ਸ਼ਰੇਆਮ ਗੋਲੀਬਾਰੀ, 2 ਜਵਾਨ ਸ਼ਹੀਦ (ਵੀਡੀਓ)

ਉਨ੍ਹਾਂ ਦੋਹਾਂ ਦੀ ਪਛਾਣ ਉੱਤਰੀ ਕਸ਼ਮੀਰ 'ਚ ਬਾਂਦੀਪੋਰਾ ਦੇ ਆਬਿਦ ਵਜਾ ਅਤੇ ਬਸ਼ੀਰ ਅਹਿਮਦ ਗੋਜੇਰ ਦੇ ਤੌਰ 'ਤੇ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਰਿਕਾਰਡ ਅਨੁਸਾਰ ਉਹ ਅੱਤਵਾਦੀਆਂ ਨੂੰ ਪਨਾਹ ਦੇਣ, ਇਲਾਕੇ 'ਚ ਅੱਤਵਾਦੀ ਗਤੀਵਿਧੀਆਂ 'ਚ ਮਦਦ ਮੁਹੱਈਆ ਕਰਵਾਉਣ 'ਚ ਸ਼ਾਮਲ ਸਨ। ਉਨ੍ਹਾਂ ਨੂੰ ਅੱਤਵਾਦੀ ਸੰਗਠਨ ਨੇ ਬਾਂਦੀਪੋਰਾ 'ਚ ਸੁਰੱਖਿਆ ਫ਼ੋਰਸਾਂ 'ਤੇ ਗ੍ਰਨੇਡ ਹਮਲਾ ਕਰਨ ਦਾ ਕੰਮ ਸੌਂਪਿਆ ਸੀ। ਉਨ੍ਹਾਂ ਦੱਸਿਆ ਕਿ 2 ਗ੍ਰਨੇਡ ਅਤੇ ਭੜਕਾਊ ਸਮੱਗਰੀ ਉਨ੍ਹਾਂ ਕੋਲੋਂ ਬਰਾਮਦ ਕੀਤੀ ਗਈ। ਮਾਮਲੇ 'ਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 3 ਅੱਤਵਾਦੀ ਢੇਰ, SPO ਸ਼ਹੀਦ


DIsha

Content Editor

Related News