ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਠੁਆ ਹਾਦਸੇ ''ਚ ਲੋਕਾਂ ਦੀ ਮੌਤ ''ਤੇ ਜਤਾਇਆ ਸੋਗ

Saturday, Jan 21, 2023 - 11:40 AM (IST)

ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਠੁਆ ਹਾਦਸੇ ''ਚ ਲੋਕਾਂ ਦੀ ਮੌਤ ''ਤੇ ਜਤਾਇਆ ਸੋਗ

ਕਠੁਆ (ਏਜੰਸੀ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਕਠੁਆ ਸੜਕ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ। ਸਿਨਹਾ ਨੇ ਟਵੀਟ ਕੀਤਾ,''ਕਠੁਆ 'ਚ ਇਕ ਦੁਖ਼ਦ ਸੜਕ ਹਾਦਸੇ 'ਚ ਜਾਨੀ ਨੁਕਸਾਨ ਤੋਂ ਦੁਖ਼ੀ ਹਾਂ। ਦੁਖ਼ ਦੀ ਇਸ ਘੜੀ 'ਚ ਮੇਰੀ ਹਮਦਰਦੀ ਸੋਗ ਪੀੜਤ ਪਰਿਵਾਰਾਂ ਨਾਲ ਹੈ। ਮੈਂ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਨੂੰ ਚੰਗਾ ਇਲਾਜ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਹੈ।''

PunjabKesari

ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਬਿਲਾਵਰ ਦੇ ਧਾਨੂ ਪੈਰੋਲ ਪਿੰਡ 'ਚ ਸ਼ੁੱਕਰਵਾਰ ਰਾਤ ਇਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਹਾਦਸੇ ਉਸ ਸਮੇਂ ਵਾਪਰਿਆ ਜਦੋਂ ਪੈਰੋਲ ਜਾ ਰਿਹਾ ਵਾਹਨ ਖੱਡ 'ਚ ਡਿੱਗ ਗਿਆ। ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 5ਵੇਂ ਵਿਅਕਤੀ ਨੇ ਬਾਅਦ 'ਚ ਦਮ ਤੋੜ ਦਿਤਾ। 15 ਜ਼ਖ਼ਮੀਆਂ ਨੂੰ ਬਿਲਾਵਰ ਦੇ ਉੱਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬੰਟੂ, ਹੰਸ ਰਾਜ, ਅਜੀਤ ਸਿੰਘ, ਅਮਰੂ ਅਤੇ ਕਾਕੂ ਰਾਮ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਮਿੰਨੀ ਬੱਸ, 60 ਸਾਲਾ ਬਜ਼ੁਰਗ ਸਣੇ 5 ਸਵਾਰੀਆਂ ਦੀ ਮੌਤ


author

DIsha

Content Editor

Related News