ਨੈਕਾ ਸੰਸਦ ਮੈਂਬਰ ਅਕਬਰ ਲੋਨ, ਹਸਨੈਨ ਮਸੂਦੀ ਨੂੰ ਕੋਰਟ ਤੋਂ ਮਿਲੀ ਡਾ. ਫਾਰੂਕ ਅਤੇ ਉਮਰ ਨੂੰ ਮਿਲਣ ਦੀ ਇਜਾਜ਼ਤ

Saturday, Sep 14, 2019 - 01:16 AM (IST)

ਨੈਕਾ ਸੰਸਦ ਮੈਂਬਰ ਅਕਬਰ ਲੋਨ, ਹਸਨੈਨ ਮਸੂਦੀ ਨੂੰ ਕੋਰਟ ਤੋਂ ਮਿਲੀ ਡਾ. ਫਾਰੂਕ ਅਤੇ ਉਮਰ ਨੂੰ ਮਿਲਣ ਦੀ ਇਜਾਜ਼ਤ

ਸ਼੍ਰੀਨਗਰ – ਨੈਕਾ ਦੇ ਸੰਸਦ ਮੈਂਬਰਾਂ ਅਕਬਰ ਲੋਨ ਅਤੇ ਹਸਨੈਨ ਮਸੂਦੀ ਨੂੰ ਆਪਣੀ ਪਾਰਟੀ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਅਤੇ ਉਪ ਪ੍ਰਧਾਨ ਉਮਰ ਅਬਦੁੱਲਾ ਨਾਲ ਸ਼ਰਤਾਂ ਸਣੇ ਮੁਲਾਕਾਤ ਦੀ ਇਜਾਜ਼ਤ ਮਿਲ ਗਈ ਹੈ। ਪ੍ਰਸ਼ਾਸਨ ਨੇ ਦੋਵੇਂ ਸੰਸਦ ਮੈਂਬਰਾਂ ਨੂੰ ਇਹ ਵਿਸ਼ੇਸ਼ ਹਦਾਇਤ ਦਿੱਤੀ ਹੈ ਕਿ ਉਹ ਸਾਬਕਾ ਮੁੱਖ ਮੰਤਰੀਆਂ ਨਾਲ ਮਿਲਣ ਪਰ ਕੋਈ ਅਜਿਹੀ ਬਿਆਨਬਾਜ਼ੀ ਨਾ ਕਰਨ, ਜਿਸ ਨਾਲ ਸੂਬੇ ’ਚ ਕਿਸੇ ਤਰ੍ਹਾਂ ਦਾ ਵੀ ਮਾਹੌਲ ਖਰਾਬ ਹੋਵੇ। ਅਕਬਰ ਲੋਨ ਅਤੇ ਹਸਨੈਨ ਮਸੂਦੀ ਨੇ ਡਾ. ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨਾਲ ਮੁਲਾਕਾਤ ਲਈ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਇਸ ਪਟੀਸ਼ਨ ’ਤੇ ਡੀ. ਸੀ. ਸ਼੍ਰੀਨਗਰ ਨੂੰ ਨਿਰਦੇਸ਼ ਦਿੱਤਾ ਕਿ ਉਹ ਦੋਵੇਂ ਸੰਸਦ ਮੈਂਬਰਾਂ ਦੀ ਡਾ. ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨਾਲ ਮੁਲਾਕਾਤ ਜਲਦੀ ਹੀ ਯਕੀਨੀ ਬਣਾਏ।


author

Inder Prajapati

Content Editor

Related News