ਜੰਮੂ-ਕਸ਼ਮੀਰ PM ਮੋਦੀ ਦੇ ‘ਕਿਸਾਨਾਂ ਦੀ ਆਮਦਨੀ ਦੁੱਗਣੀ ਮਿਸ਼ਨ’ ’ਚ ਹੋਇਆ ਸ਼ਾਮਲ

Sunday, Jun 27, 2021 - 05:08 PM (IST)

ਜੰਮੂ- ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ਨੀਵਾਰ ਨੂੰ ਇਤਿਹਾਸਕ ਦਿਨ ਦੱਸਿਆ ਅਤੇ ਕਿਹਾ ਕਿ ਜੰਮੂ-ਕਸ਼ਮੀਰ ਦਾ ਕਠੂਆ ਜ਼ਿਲ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੇ ਮਿਸ਼ਨ ਨਾਲ ਜੁੜ ਗਿਆ। ਸਿੰਘ ਨੇ ਕਠੂਆ ਵਿਚ 16 ਲੱਖ ਬੀਜ ਉਤਪਾਦਨ ਅਤੇ 24 ਲੱਖ ਬੀਜ ਪ੍ਰੋਸੈਸਿੰਗ ਸਮਰੱਥਾ ਵਾਲੇ ਪਲਾਂਟ ਨੂੰ ਪ੍ਰਦੇਸ਼ ਵਾਸੀਆਂ ਨੂੰ ਸਮਰਪਿਤ ਕਰਦਿਆਂ ਇਹ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 3 ਤੋਂ 4 ਸਾਲਾਂ ਵਿਚ ਕਠੂਆ ਜ਼ਿਲ੍ਹੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਦੀ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਦੋ ਵਾਰ ਥਾਂ ਮਿਲੀ ਹੈ, ਜੋ ਭਾਰਤ ਦੇ ਕਿਸੇ ਵੀ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। 

PunjabKesari

ਜਤਿੰਦਰ ਸਿੰਘ ਨੇ ਕਿਹਾ ਕਿ ਇੱਥੇ ਸਥਾਪਤ ਕੀਤੇ ਗਏ ਨਵੇਂ ਬੀਜ ਪ੍ਰੋਸੈਸਿੰਗ ਪਲਾਂਟ ਨਾਲ ਨਾ ਸਿਰਫ਼ ਕਠੂਆ ਜ਼ਿਲ੍ਹੇ ਨੂੰ ਸਗੋਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਦੋ ਨੇੜਲੇ ਸੂਬਿਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਲਾਭ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਚੰਗੀ ਕਿਸਮ ਵਾਲੇ ਬੀਜ ਖਰੀਦਣ ਲਈ ਸੰਘਰਸ਼ ਕਰਨਾ ਪਿਆ ਸੀ ਅਤੇ ਹੋਰ ਥਾਵਾਂ ’ਤੇ ਜਾਣਾ ਪੈਂਦਾ ਸੀ। ਹੁਣ ਉਨ੍ਹਾਂ ਦੇ ਦਰਵਾਜ਼ੇ ’ਤੇ ਬੀਜ ਉਪਲੱਬਧ ਹੋਣਗੇ।

ਸਿੰਘ ਨੇ ਅੱਗੇ ਕਿਹਾ ਕਿ ਇਸ ਨਾਲ ਨਾ ਸਿਰਫ਼ ਕਿਸਾਨਾਂ ਵਲੋਂ ਬਿਜਾਈ ਕੀਤੀ ਗਈ ਫ਼ਸਲ ਦੀ ਕੁਆਲਿਟੀ ’ਚ ਵਾਧਾ ਹੋਵੇਗਾ, ਸਗੋਂ ਉਨ੍ਹਾਂ ਨੂੰ ਘੱਟ ਕੀਮਤ ’ਤੇ ਚੰਗੀ ਕੁਆਲਿਟੀ ਵਾਲੇ ਬੀਜ ਪ੍ਰਾਪਤ ਕਰਨ ’ਚ ਮਦਦ ਮਿਲੇਗੀ ਅਤੇ ਇਸ ਨਾਲ ਬਾਜ਼ਾਰ ’ਚ ਉਨ੍ਹਾਂ ਦੇ ਮੁਨਾਫ਼ਾ ਦਾ ਫ਼ਰਕ ਵਧੇਗਾ। ਕਿਸਾਨਾਂ ਦੇ ਵਿਕਾਸ ਲਈ ਚੁੱਕੇ ਗਏ ਇਤਿਹਾਸਕ ਕਦਮਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਸਿੰਘ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿਚ ਕਿਸਾਨ ਬੀਮਾ ਯੋਜਨਾ, ਪੀ. ਐੱਮ. ਕਿਸਾਨ ਸਨਮਾਨ ਨਿਧੀ ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ, ਜੋ ਕਿ ਕਿਸਾਨਾਂ ਦਾ ਵਿਕਾਸ ਕਰਨ ’ਚ ਸਮਰੱਥ ਹਨ। ਜਿਨ੍ਹਾਂ ਨੂੰ ਪਿਛਲੇ 70 ਸਾਲਾਂ ਦੌਰਾਨ ਹੋਰ ਸਰਕਾਰਾਂ ਵਲੋਂ ਸ਼ੁਰੂ ਨਹੀਂ ਕੀਤਾ ਗਿਆ ਸੀ।


Tanu

Content Editor

Related News