ਸੁਰੱਖਿਆ ਦਸਤਿਆਂ ਨੂੰ ਮਿਲੀ ਵੱਡੀ ਸਫ਼ਲਤਾ, ਜੈਸ਼ ਦੇ 3 ਅੱਤਵਾਦੀਆਂ ਨਾਲ ਫੜਿ੍ਹਆ ਗਿਆ SPO

Sunday, Dec 27, 2020 - 05:25 PM (IST)

ਸੁਰੱਖਿਆ ਦਸਤਿਆਂ ਨੂੰ ਮਿਲੀ ਵੱਡੀ ਸਫ਼ਲਤਾ, ਜੈਸ਼ ਦੇ 3 ਅੱਤਵਾਦੀਆਂ ਨਾਲ ਫੜਿ੍ਹਆ ਗਿਆ SPO

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿਚ ਐਤਵਾਰ ਯਾਨੀ ਕਿ ਅੱਜ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ 4 ਮੈਂਬਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਉਨ੍ਹਾਂ ’ਚੋਂ ਇਕ ਸਾਬਕਾ ਪੁਲਸ ਮੁਲਾਜ਼ਮ ਵੀ ਸ਼ਾਮਲ ਹੈ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਦਸਤਿਆਂ ਦੇ ਜਵਾਨਾਂ ਨੇ ਜ਼ਿਲ੍ਹੇ ਦੇ ਹਯਾਤਪੋਰਾ ਇਲਾਕੇ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕਾਰ ਸਵਾਰਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਰੋਕ ਲਿਆ ਗਿਆ। ਕਾਰ ਸਵਾਰਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ 4 ਲੋਕਾਂ ’ਚੋਂ ਇਕ ਦੀ ਪਹਿਚਾਣ ਸਾਬਕਾ ਐੱਸ. ਪੀ. ਓ. ਅਲਤਾਫ ਹੁਸੈਨ ਦੇ ਰੂਪ ਵਿਚ ਹੋਈ ਹੈ।

ਹੋਰ ਤਿੰਨਾਂ ਦੀ ਪਹਿਚਾਣ ਸ਼ਬੀਰ ਅਹਿਮਦ ਭੱਟ, ਜਮਦੀਸ਼ ਮਗਰੇ ਅਤੇ ਜਾਹਿਦ ਡਾਰ ਦੇ ਰੂਪ ’ਚ ਹੋਈ ਹੈ। ਹੁਸੈਨ ਇਸ ਸਾਲ ਦੀ ਸ਼ੁਰੂਆਤ ਵਿਚ ਪੁਲਸ ਫੋਰਸ ਛੱਡ ਕੇ ਫਰਾਰ ਹੋ ਗਿਆ ਸੀ। ਉਹ ਜਹਾਂਗੀਰ ਨਾਮੀ ਵਿਅਕਤੀ ਨਾਲ ਦੋ ਏ. ਕੇ-47 ਰਾਈਫ਼ਲ ਲੈ ਕੇ ਫਰਾਰ ਹੋਇਆ ਸੀ। ਜਹਾਂਗੀਰ ਪਹਿਲਾਂ ਹੀ ਗਿ੍ਰਫ਼ਤਾਰ ਹੋ ਚੁੱਕਾ ਹੈ। ਬੁਲਾਰੇ ਨੇ ਦੱਸਿਆ ਕਿ ਅੱਗੇ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਸਮੂਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੈ ਅਤੇ ਇਲਾਕੇ ਵਿਚ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਮੰਸ਼ਾ ਨਾਲ ਸਰਗਰਮ ਸੀ।


 


author

Tanu

Content Editor

Related News